ਦਰੱਖਤ ਨਾਲ ਟਕਰਾਈ ਕਾਰ, ਇਕ ਨੌਜਵਾਨ ਦੀ ਮੌਤ

Tuesday, Jan 12, 2021 - 09:30 PM (IST)

ਦਰੱਖਤ ਨਾਲ ਟਕਰਾਈ ਕਾਰ, ਇਕ ਨੌਜਵਾਨ ਦੀ ਮੌਤ

ਬਟਾਲਾ, (ਸਾਹਿਲ, ਬੇਰੀ)- ਬੀਤੀ ਰਾਤ ਬਟਾਲਾ ਤੋਂ ਕਲਾਨੌਰ ਰੋਡ ’ਤੇ ਇਕ ਕਾਰ ਦਰੱਖਤ ਨਾਲ ਟਕਰਾ ਗਈ, ਜਿਸ ਸਵਾਰ ਇਕ ਨੌਜਵਾਨ ਦੀ ਮੌਤ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ ਹੈ।

ਇਸ ਸਬੰਧੀ ਥਾਣਾ ਕਿਲਾ ਲਾਲ ਸਿੰਘ ਦੇ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਰਾਹੁਲ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਡੋਲਾ ਨੰਗਲ, ਜੋ ਬਟਾਲਾ ’ਚ ਮੰਡੀ ’ਚ ਫਰੂਟ ਦਾ ਕੰਮ ਕਰਦਾ ਸੀ। ਬੀਤੀ ਰਾਤ ਉਹ ਦੋਸਤ ਵਿਸ਼ਾਲ ਪੁੱਤਰ ਜਸਪਾਲ ਨਾਲ ਕਾਰ ਪੀ.ਬੀ 18 ਐੱਲ 0991 ’ਤੇ ਸਵਾਰ ਹੋ ਕੇ ਕਲਾਨੌਰ ਵੱਲ ਉਗਰਾਹੀ ਕਰਨ ਗਿਆ ਸੀ, ਜਦੋਂ ਉਹ ਵਾਪਸ ਆ ਰਹੇ ਸੀ ਤਾਂ ਪਿੰਡ ਭਾਗੋਵਾਲ ਨਜ਼ਦੀਕ ਅਚਾਨਕ ਕਾਰ ਬੇਕਾਬੂ ਹੁੰਦੀ ਹੋਈ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਰਾਹੁਲ ਦੀ ਮੌਕੇ ’ਤੇ ਮੌਤ ਹੋ ਗਈ ਅਤੇ ਵਿਸ਼ਾਲ ਗੰਭੀਰ ਜ਼ਖਮੀ ਹੋ ਗਿਆ।

ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਨੀਰਜ ਦੇ ਬਿਆਨਾਂ ’ਤੇ ਕੇਸ ਦਰਜ ਕਰ ਦਿੱਤਾ ਹੈ।


author

Bharat Thapa

Content Editor

Related News