ਰਿਵਾਲਵਰ ਸਾਫ ਕਰਦੇ ਸਮੇਂ ਪੇਟ ''ਚ ਲੱਗੀ ਗੋਲੀ

Wednesday, Jul 05, 2017 - 02:15 PM (IST)

 
ਲੁਧਿਆਣਾ(ਰਿਸ਼ੀ)-ਸ਼ਿਮਲਾਪੁਰੀ ਗਲੀ ਨੰ. 9 'ਚ ਘਰ 'ਚ ਰਿਵਾਲਵਰ ਸਾਫ ਕਰਦੇ ਸਮੇਂ ਗੋਲੀ ਚੱਲ ਪਈ, ਜੋ ਪ੍ਰਾਪਰਟੀ ਡੀਲਰ ਦੇ ਪੇਟ 'ਚ ਜਾ ਲੱਗੀ, ਜਿਸ ਨੂੰ ਜ਼ਖ਼ਮੀ ਹਾਲਤ 'ਚ ਡੀ. ਐੱਮ. ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਮੌਕੇ 'ਤੇ ਪਹੁੰਚੀ। ਥਾਣਾ ਇੰਚਾਰਜ ਮੁਹੰਮਦ ਜਲੀਮ ਦੇ ਅਨੁਸਾਰ ਜ਼ਖ਼ਮੀ ਦੀ ਪਛਾਣ ਅਭਿਸ਼ੇਕ ਸ਼ਰਮਾ ਹੈ। ਪੁਲਸ ਨੂੰ ਦਿੱਤੇ ਬਿਆਨ 'ਚ ਮਾਂ ਮੀਨਾ ਨੇ ਦੱਸਿਆ ਕਿ ਉਸ ਦਾ ਇਕਲੌਤਾ ਬੇਟਾ ਹੈ। ਉਸ ਦੀ ਪਤਨੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਮਾਪੇ ਘਰ ਗਈ ਹੋਈ ਹੈ। ਰਾਤ 9 ਵਜੇ ਉਹ ਅਤੇ ਬੇਟਾ ਘਰ 'ਚ ਮੌਜੂਦ ਸਨ। ਬੇਟਾ ਆਪਣੇ ਕਮਰੇ 'ਚ ਰਿਵਾਲਵਰ ਸਾਫ ਕਰ ਰਿਹਾ ਸੀ। ਇਸ ਦੌਰਾਨ ਗੋਲੀ ਚੱਲ ਪਈ, ਜੋ ਉਸ ਦੇ ਪੇਟ 'ਚ ਜਾ ਲੱਗੀ, ਜਿਸ ਦੇ ਬਾਅਦ ਉਸ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ ਗਿਆ।


Related News