ਸੜਕ ਹਾਦਸੇ ''ਚ ਪਤੀ-ਪਤਨੀ ਸਮੇਤ ਬੱਚਾ ਜ਼ਖਮੀ
Saturday, Oct 21, 2017 - 07:01 AM (IST)
ਬਟਾਲਾ, ਅਲੀਵਾਲ, (ਸੈਂਡੀ/ਸ਼ਰਮਾ)- ਬੀਤੇ ਕੱਲ ਬਟਾਲਾ ਅਲੀਵਾਲ ਰੋਡ 'ਤੇ ਸੜਕ ਹਾਦਸੇ 'ਚ ਪਤੀ-ਪਤਨੀ ਸਮੇਤ ਬੱਚੇ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਮੌਜਪੁਰ ਬੀਤੇ ਕੱਲ ਆਪਣੀ ਪਤਨੀ ਰਾਜ ਤੇ ਬੱਚੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਲੀਵਾਲ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਹੇ ਸੀ ਕਿ ਅਲੀਵਾਲ ਅੱਡੇ ਨਜ਼ਦੀਕ ਅੱਗੋਂ ਆ ਰਹੇ ਮਾਰੂਤੇ ਨਾਲ ਟੱਕਰ ਹੋ ਗਈ, ਜਿਸ ਦੌਰਾਨ ਪਤੀ-ਪਤਨੀ ਸਮੇਤ ਉਨ੍ਹਾਂ ਦਾ ਬੱਚਾ ਵੀ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਤੁਰੰਤ ਐਂਬੂਲੈਂਸ ਕਰਮਚਾਰੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
