ਬਟਾਲਾ ਦੇ ਨੌਜਵਾਨ ਨੇ ਛੋਟੇ ਹਾਥੀ 'ਤੇ ਬਣਾਇਆ ਚੱਲਦਾ-ਫਿਰਦਾ ਕਰਿਆਨਾ ਸਟੋਰ, ਗੱਡੀ ਵੇਖ ਕਰੋਗੇ ਤਾਰੀਫ਼ਾਂ
Wednesday, Feb 14, 2024 - 02:17 PM (IST)
ਬਟਾਲਾ (ਗੁਰਪ੍ਰੀਤ)- ਪੰਜਾਬ ਦੇ ਨੌਜਵਾਨ ਇਹ ਗੱਲ ਆਖ ਕੇ ਕਿ ਪੰਜਾਬ ਵਿਚ ਰੁਜ਼ਗਾਰ ਨਹੀਂ ਹੈ, ਦਾ ਬਹਾਨਾ ਬਣਾ ਲੱਖਾਂ ਰੁਪਏ ਖ਼ਰਚ ਕਰ ਵਿਦੇਸ਼ਾ ਵੱਲ ਕੂਚ ਕਰ ਰਹੇ ਹਨ ਪਰ ਕਈ ਪੰਜਾਬੀ ਨੌਜਵਾਨ ਅਜਿਹੇ ਵੀ ਹਨ, ਜੋ ਪੰਜਾਬ ਵਿਚ ਆਪਣੀ ਮਿਹਨਤ ਕਰਕੇ ਆਪਣੇ ਘਰ ਦਾ ਖ਼ਰਚ ਚਲਾ ਰਹੇ ਹਨ। ਇਸ ਦੇ ਨਾਲ ਹੀ ਉਹ ਆਪ ਵੀ ਸਫ਼ਲ ਵੀ ਹੋ ਰਹੇ ਹਨ। ਇਸ ਦੀ ਇਕ ਮਿਸਾਲ ਬਟਾਲਾ ਵਿਖੇ ਵੇਖਣ ਨੂੰ ਮਿਲੀ, ਜਿੱਥੇ ਬਟਾਲਾ ਦੇ ਨੌਜਵਾਨ ਰਾਜੀਵ ਕੁਮਾਰ ਨੇ ਇਕ ਛੋਟੇ ਹਾਥੀ ਗੱਡੀ ਵਿਚ ਹੀ ਇਕ ਪੂਰੀ ਕਰਿਆਨੇ ਦੀ ਦੁਕਾਨ ਬਣਾ ਦਿੱਤੀ।
ਛੋਟੇ ਹਾਥੀ ਦੀ ਇਸ ਗੱਡੀ ਵਿਚ ਘਰ ਦੀ ਰਸੋਈ ਦੇ ਸਾਮਾਨ ਤੋਂ ਇਲਾਵਾ ਬੱਚਿਆਂ ਲਈ ਸਟੇਸ਼ਨਰੀ, ਜਿਵੇਂ ਕਾਪੀਆਂ ਕਿਤਾਬਾਂ ਪੈੱਨ, ਪੈਂਸਿਲ ਅਤੇ ਹੋਰ ਲੋੜੀਂਦਾ ਸਾਮਾਨ ਅਤੇ ਸਬਜ਼ੀਆਂ ਰੱਖੀਆਂ ਹੋਈਆਂ ਹਨ। ਉਕਤ ਨੌਜਵਾਨ ਜਿੱਥੇ ਆਪਣੀ ਗੱਡੀ ਖੜ੍ਹੀ ਕਰਕੇ ਦੁਕਾਨ ਖੋਲ੍ਹਦਾ ਹੈ, ਉਥੇ ਇਸੇ ਗੱਡੀ ਵਿਚ ਚਾਹ ਬਣਾਉਣ ਦਾ ਸਟਾਲ ਵੀ ਲਾਉਂਦਾ ਹੈ।
ਇਹ ਵੀ ਪੜ੍ਹੋ: ਦਿੱਲੀ ਦੀਆਂ ਬਰੂਹਾਂ 'ਤੇ ਮੁੜ ਡਟੇ ਕਿਸਾਨ, ਭਾਜਪਾ ਦੇ ਸਿੱਖ ਆਗੂ ਤਾਲਮੇਲ ਕਾਇਮ ਕਰਨ 'ਚ ਰਹੇ ਨਾਕਾਮ
ਰਾਜੀਵ ਕੁਮਾਰ ਨੇ ਦੱਸਿਆ ਕਿ ਉਸ ਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਸੱਤ ਸਾਲ ਪਹਿਲਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ ਅਤੇ ਘਰ ਦੀਆਂ ਲੋੜਾਂ ਅਤੇ ਛੋਟੇ ਭਰਾਵਾਂ ਦੀ ਪੜ੍ਹਾਈ ਦਾ ਖ਼ਰਚ ਚੁੱਕਣ ਲਈ ਉਸ ਨੇ ਆਪਣੀ ਪੜ੍ਹਾਈ ਛੱਡ ਇਕ ਚਾਹ ਦੀ ਰੇਹੜੀ ਲਗਾਈ। ਕੁਝ ਸਾਲਾਂ ਬਾਅਦ ਇਕ ਰੇਹੜੀ 'ਤੇ ਚਾਹ ਬਣਾਉਂਦਾ ਸੀ ਅਤੇ ਦੂਜੀ ਰੇਹੜੀ 'ਤੇ ਕੁਝ ਕਰਿਆਨਾ ਦਾ ਸਾਮਾਨ ਰੱਖ ਕੇ ਵੇਚਦਾ ਸੀ।
ਉਸ ਵਿਚ ਬਹੁਤ ਔਕੜਾਂ ਸਨ ਅਤੇ ਫਿਰ ਉਸ ਨੇ ਯੂ-ਟਿਊਬ 'ਤੇ ਅਜਿਹੀ ਇਕ ਗੱਡੀ ਵੇਖੀ ਤਾਂ ਪੈਸੇ ਜੋੜ ਕੇ ਹੁਣ ਉਸ ਨੇ ਛੋਟੇ ਹਾਥੀ ਲੈ ਲਿਆ। ਇਸ ਛੋਟੇ ਹਾਥੀ ਵਿਚ ਇਕ ਚਲਦਾ-ਫਿਰਦਾ ਸਟੋਰ ਬਣਾ ਲਿਆ ਹੈ ਅਤੇ ਰਾਜੀਵ ਦਾ ਕਹਿਣਾ ਹੈ ਕਿ ਉਹ ਮਿਹਨਤ ਕਰਕੇ ਆਪਣੇ ਘਰ ਦਾ ਖ਼ਰਚ ਚਲਾ ਰਿਹਾ ਹੈ ਅਤੇ ਇਕ ਚੰਗਾ ਰੁਜ਼ਗਾਰ ਹੈ।
ਇਹ ਵੀ ਪੜ੍ਹੋ: ਹਾਈਟੈੱਕ ਹੋਏ ਨਸ਼ਾ ਸਮੱਗਲਰ, ਵ੍ਹਟਸਐੱਪ ਜ਼ਰੀਏ ਸ਼ੁਰੂ ਕੀਤੀ ਡੀਲਿੰਗ, ਇੰਝ ਹੁੰਦੈ ਰੇਟ ਤੇਅ ਤੇ ਗੰਦਾ ਧੰਦਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।