ਪੰਜਾਬ 'ਚ ਸ਼ੁਰੂ ਹੋਣ ਜਾ ਰਿਹਾ ਵੱਡਾ ਪ੍ਰਾਜੈਕਟ! ਪੰਜਾਬੀਆਂ ਦਾ ਲੰਬੇ ਚਿਰਾਂ ਦਾ ਸੁਫ਼ਨਾ ਹੋਇਆ ਪੂਰਾ
Tuesday, Sep 09, 2025 - 10:18 AM (IST)

ਜਲਾਲਾਬਾਦ (ਬਜਾਜ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਾਲਾਬਾਦ ਸ਼ਹਿਰ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਸ਼ਹਿਰ ਦੇ ਹਰੇਕ ਘਰ ਤੱਕ ਸਾਫ਼ ਪੀਣ ਦਾ ਪਾਣੀ ਪਹੁੰਚੇ, ਇਸ ਲਈ ਪਾਈਪ ਲਾਈਨ ਪਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਰਵਾਈ ਹੈ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਹ ਜਲਾਲਾਬਾਦ ਸ਼ਹਿਰ ਦੀ ਬਹੁਤ ਪੁਰਾਣੀ ਮੰਗ ਸੀ। ਪੁਰਾਣੀ ਪਾਈਪ ਲਾਈਨ ਥਾਂ-ਥਾਂ ਤੋਂ ਟੁੱਟੀ ਹੋਈ ਸੀ, ਜਿਸ ਕਾਰਨ ਇਸ 'ਚ ਸੀਵਰੇਜ ਦਾ ਪਾਣੀ ਮਿਲ ਕੇ ਲੋਕਾਂ ਦੇ ਘਰਾਂ ਤੱਕ ਆਉਣ ਦੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਸਨ, ਜਦ ਕਿ ਬਹੁਤ ਸਾਰੇ ਇਲਾਕੇ ਅਜਿਹੇ ਵੀ ਸਨ, ਜਿੱਥੇ ਪਹਿਲਾਂ ਉੱਕਾ ਹੀ ਪਾਈਪ ਲਾਈਨ ਨਹੀਂ ਸੀ। ਇਸ ਲਈ ਸੂਬਾ ਸਰਕਾਰ ਨੇ ਇਹ ਮਹੱਤਵਪੂਰਨ ਪ੍ਰਾਜੈਕਟ ਉਲੀਕਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਹੋਰ ਛੁੱਟੀਆਂ ਦਾ ਐਲਾਨ! ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
ਭਗਵੰਤ ਸਿੰਘ ਮਾਨ, ਮੁੱਖ ਮੰਤਰੀ, ਪੰਜਾਬ ਦੀ ਯੋਗ ਰਹਿਨੁਮਾਈ ਹੇਠ ਅਤੇ ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲੇ, ਪੰਜਾਬ ਦੀ ਸਰਪ੍ਰਸਤੀ ਹੇਠ ਜਗਦੀਪ ਕੰਬੋਜ ਗੋਲਡੀ ਹਲਕਾ ਵਿਧਾਇਕ ਜਲਾਲਾਬਾਦ ਵੱਲੋਂ ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਜਲਾਲਾਬਾਦ ਵਿਖੇ ਵਾਟਰ ਸਪਲਾਈ ਦੀਆਂ ਪਾਈਪ ਲਾਈਨਾਂ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ। ਇੱਥੇ ਜ਼ਿਕਰਯੋਗ ਹੈ ਕਿ ਇਸ ਹਲਕੇ ਦਾ ਇਹ ਕੰਮ ਵੱਡੇ ਆਗੂਆਂ ਵੇਲੇ ਵੀ ਨਹੀਂ ਸੀ ਹੋਇਆ, ਉਹ ਕੰਮ ਆਮ ਪਰਿਵਾਰ ਤੋਂ ਵਿਧਾਇਕ ਬਣੇ ਜਗਦੀਪ ਕੰਬੋਜ ਗੋਲਡੀ ਨੇ ਸ਼ੁਰੂ ਕਰਵਾ ਦਿੱਤਾ ਹੈ। ਇਸ ਮੌਕੇ ਉਨ੍ਹਾਂ ਨਾਲ ਹਰੀਸ਼ ਸੇਤੀਆ, ਮਨਜੀਤ ਸਿੰਘ ਦਰਗਨ, ਪ੍ਰਦੀਪ ਚੁੱਘ, ਚਰਨਜੀਤ ਕੰਬੋਜ, ਬੱਬੂ ਡੋਡਾ, ਸੰਜੀਵ ਪਰੂਥੀ, ਐੱਸ.ਡੀ.ਉ ਸੀਵਰੇਜ ਬੋਰਡ ਲੱਖਪਤ ਰਾਏ, ਜੇਈ ਰੱਜਤ ਸਿਡਾਨਾ, ਨਗਰ ਕੌਂਸਲ ਜੇਈ ਸੁਖਪਾਲ ਸਿੰਘ ਵੀ ਹਾਜਰ ਸਨ।
ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਅਧੀਨ ਕਰੀਬ 21 ਕਿਲੋਮੀਟਰ ਡੀ. ਆਈ. ਕੇ-7 ਪਾਣੀ ਦੀ ਪਾਈਪ ਪਾਈ ਜਾਣੀ ਹੈ, 2050 ਘਰੈਲੂ ਪਾਣੀ ਦੇ ਕੁਨੈਕਸ਼ਨ ਕਰਵਾਏ ਜਾਣੇ ਹਨ। ਇਸ ਸਕੀਮ ਅਧੀਨ ਗੋਬਿੰਦ ਨਗਰੀ, ਆਦਰਸ ਨਗਰ, ਲੱਲਾ ਬਸਤੀ, ਫਾਜ਼ਿਲਕਾ-ਫਿਰੋਜ਼ਪੁਰ ਰੋਡ, ਜਲਾਲਾਬਦ-ਸ੍ਰੀ ਮੁਕਤਸਰ ਸਾਹਿਬ ਰੋਡ, ਜਲਾਲਾਬਾਦ ਬਾਹਮਣੀ ਰੋਡ, ਬਾਹਮਣੀ ਬਜ਼ਾਰ, ਮੇਨ ਬਜ਼ਾਰ ਸਾਹਮਣੇ ਸ਼ਹੀਦ ਊਧਮ ਸਿੰਘ ਪਾਰਕ, ਜੰਮੂ ਬਸਤੀ ਅਤੇ ਤਹਿਸੀਲ ਕੰਪਲੈਕਸ ਦੇ ਨਾਲ ਲਗਦੀਆਂ ਗਲੀਆਂ ਆਦਿ ਵੱਖ-ਵੱਖ ਇਲਾਕੇ ਸ਼ਾਮਲ ਹਨ। ਇਸ ਨਾਲ ਸਬੰਧਿਤ ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਅਤੇ ਚੰਗੀ ਸਿਹਤ ਪ੍ਰਦਾਨ ਕਰਨ ਵਿੱਚ ਸਹਾਈ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8