ਕੋਰੋਨਾ ਨਾਲ 25 ਸਾਲਾ ਮੁਟਿਆਰ ਦੀ ਮੌਤ, ਇਨ੍ਹਾਂ ਮਰੀਜ਼ਾਂ ਲਈ ਹੋਰ ਵਧਿਆ ਖ਼ਤਰਾ

Wednesday, Aug 10, 2022 - 05:45 PM (IST)

ਲੁਧਿਆਣਾ (ਜ.ਬ.) : ਜ਼ਿਲ੍ਹੇ ’ਚ ਕੋਰੋਨਾ ਨਾਲ 25 ਸਾਲਾ ਮੁਟਿਆਰ ਦੀ ਮੌਤ ਹੋ ਗਈ। ਮ੍ਰਿਤਕ ਮਰੀਜ਼ ਢੰਡਾਰੀ ਖੁਰਦ ਦੀ ਰਹਿਣ ਵਾਲੀ ਸੀ ਅਤੇ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ’ਚ ਦਾਖਲ ਸੀ। ਅਗਸਤ ਮਹੀਨੇ ’ਚ ਜ਼ਿਲ੍ਹੇ ਵਿਚ 6 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ’ਚ ਜਾਂਚ ਦੌਰਾਨ 61 ਮਰੀਜ਼ਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਨ੍ਹਾਂ ’ਚੋਂ 51 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਦੋਂਕਿ 10 ਮਰੀਜ਼ ਦੂਜੇ ਜ਼ਿਲ੍ਹਿਆਂ ਆਦਿ ਨਾਲ ਸਬੰਧਤ ਹਨ। ਮੌਜੂਦਾ ਸਮੇਂ ਵਿਚ ਐਕਟਿਵ ਮਰੀਜ਼ਾਂ ਦੀ ਗਿਣਤੀ 246 ਹੋ ਗਈ ਹੈ। ਇਨ੍ਹਾਂ ’ਚੋਂ 232 ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ, ਜਦੋਂਕਿ 14 ਪਾਜ਼ੇਟਿਵ ਮਰੀਜ਼ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ : ਰੱਖੜੀ ਬਨਵਾਉਣ ਜਾ ਰਹੇ ਇਕਲੌਤੇ ਭਰਾ ਦੀ ਹਾਦਸੇ ’ਚ ਮੌਤ, ਵੀਰ ਦੀ ਉਡੀਕ ਕਰਦੀ ਰਹਿ ਗਈ ਭੈਣ

ਲੈਬ ਵਿਚ ਮੰਗਲਵਾਰ ਨੂੰ 3094 ਸੈਂਪਲਾਂ ਦੀ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਕਾਰਨ ਪਾਜ਼ੇਟਿਵਿਟੀ ਦਰ 1.65 ਫੀਸਦੀ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਤੱਕ ਅਜਿਹੇ ਕਹੀ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਨੂੰ ਪਹਿਲਾਂ ਤੋਂ ਟੀ. ਬੀ. ਸੀ। ਇਸ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਰੋਗ, ਕਿਡਨੀ ਫੇਲਿਅਰ ਤੇ ਕੈਂਸਰ ਦੇ ਮਰੀਜ਼ਾਂ ’ਚ ਵੀ ਕੋਰੋਨਾ ਨਾਲ ਮੌਤ ਦਰ ਜ਼ਿਆਦਾ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਪਟਿਆਲਾ ਦੇ ਡੀ. ਐੱਸ. ਪੀ. ’ਤੇ ਜਬਰ-ਜ਼ਿਨਾਹ ਦਾ ਦੋਸ਼, ਪੀੜਤਾ ਦੇ ਖੁਲਾਸਿਆਂ ਨੇ ਉਡਾਏ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News