ਵਿਦੇਸ਼ੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਪੰਜਾਬੀ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ
Monday, Mar 25, 2024 - 06:16 AM (IST)

ਤਰਨਤਾਰਨ (ਰਮਨ)– ਜ਼ਿਲੇ ਅਧੀਨ ਆਉਂਦੇ ਪਿੰਡ ਦੇਉ ਬਾਠ ਦੇ ਨਿਵਾਸੀ ਸਰਤਾਜ ਸਿੰਘ (21) ਦੀ ਕੈਨੇਡਾ (ਬਰੈਂਮਪਟਨ) ’ਚ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।
ਇਸ ਮੌਕੇ ਜਿਥੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ, ਉਥੇ ਹੀ ਮ੍ਰਿਤਕ ਦੀ ਦੇਹ ਨੂੰ ਭਾਰਤ ਜਲਦ ਮੰਗਵਾਉਣ ਸਬੰਧੀ ਅਪੀਲ ਕੀਤੀ ਜਾ ਰਹੀ ਹੈ। ਇਸ ਖ਼ਬਰ ਤੋਂ ਬਾਅਦ ਪਿੰਡ ’ਚ ਸੋਗ ਦੀ ਲਹਿਰ ਦੌੜ ਪਈ।
ਇਹ ਖ਼ਬਰ ਵੀ ਪੜ੍ਹੋ : ਘਰ ’ਚ ਲੱਗੀ ਅੱਗ ਨੇ ਸੁੱਤੇ ਪਏ ਨੌਜਵਾਨ ਨੂੰ ਲੈ ਲਿਆ ਲਪੇਟ ’ਚ, 2 ਬੱਚਿਆਂ ਦੇ ਸਿਰੋਂ ਉਠਿਆ ਪਿਓ ਦਾ ਸਹਾਰਾ
ਰੋਂਦੇ ਹੋਏ ਮ੍ਰਿਤਕ ਸਰਤਾਜ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਘਰ ਦੇ ਹਾਲਾਤ ਠੀਕ ਨਾ ਹੋਣ ਦੇ ਚੱਲਦਿਆਂ ਉਸ ਦਾ ਪੁੱਤਰ ਲਗਭਗ 3 ਮਹੀਨੇ ਪਹਿਲਾਂ ਬਰੈਂਮਪਟਨ ਗਿਆ ਸੀ। ਉਨ੍ਹਾਂ ਨੂੰ ਮੋਬਾਇਲ ਫ਼ੋਨ ’ਤੇ ਆਈ ਕਾਲ ਦੌਰਾਨ ਜਾਣਕਾਰੀ ਮਿਲੀ ਕਿ ਸਰਤਾਜ ਸਿੰਘ ਢਿੱਲੋਂ ਜਦੋਂ ਕਾਲਜ ਪੜ੍ਹਾਈ ਕਰਨ ਉਪਰੰਤ ਘਰ ਆ ਕੇ ਦੋਸਤਾਂ ਨਾਲ ਘੁੰਮਣ ਲਈ ਰਵਾਨਾ ਹੋਇਆ ਤਾਂ ਉਸ ਦੀ ਕਾਰ ਚੱਕਰਵਾਤੀ ਤੂਫ਼ਾਨ ’ਚ ਫੱਸ ਗਈ ਤੇ ਸੜਕ ਦੇ ਦੂਜੇ ਪਾਸੇ ਚਲੀ ਗਈ।
ਇਸ ਦੌਰਾਨ ਕਾਰ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਵਾਹਨ ਨਾਲ ਟਕਰਾ ਗਈ। ਹਾਦਸੇ ’ਚ ਗੰਭੀਰ ਜ਼ਖ਼ਮੀ ਸਰਤਾਜ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਭਾਰਤ ਭੇਜਿਆ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।