ਭਾਖੜਾ ਦੇ ਠਾਠਾਂ ਮਾਰਦੇ ਪਾਣੀ ’ਚ 17 ਸਾਲਾ ਕੁੜੀ ਨੇ ਮਾਰੀ ਛਾਲ, ਜਦੋਂ ਸੱਚ ਪਤਾ ਲੱਗਾ ਤਾਂ ਉੱਡੇ ਸਭ ਦੇ ਹੋਸ਼
Tuesday, Dec 05, 2023 - 06:39 PM (IST)
ਪਟਿਆਲਾ : ਪਟਿਆਲਾ ਦੇ ਨਾਭਾ ਰੋਡ ਸਥਿਤ ਭਾਖੜਾ ਨਹਿਰ ’ਚ ਇਕ 17 ਸਾਲਾ ਕੁੜੀ ਅਮਨਦੀਪ ਕੌਰ ਨੇ ਛਲਾਂਗ ਲਗਾ ਦਿੱਤੀ। ਚੰਗੀ ਗੱਲ ਇਹ ਰਹੀ ਕਿ ਉਸ ਨੂੰ ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਬਚਾਅ ਲਿਆ ਅਤੇ ਨਹਿਰ ’ਚੋਂ ਬਾਹਰ ਕੱਢਿਆ। ਮੌਤ ਦੇ ਮੂੰਹ ’ਚੋਂ ਬਾਹਰ ਕੱਢ ਕੇ ਲਿਆਂਦੀ ਕੁੜੀ ਨੂੰ ਜਦੋਂ ਗੋਤਾਖੋਰਾਂ ਨੇ ਪੁੱਛਿਆ ਤਾਂ ਉਸ ਦੇ ਬੋਲ ਸੁਣ ਕੇ ਸਾਰੇ ਹੈਰਾਨ ਰਹਿ ਗਏ। ਕੁੜੀ ਨੇ ਦੱਸਿਆ ਕਿ ਮੇਰਾ ਨਾਂ ਅਮਨਦੀਪ ਕੌਰ ਹੈ, ਮੇਰੀ ਉਮਰ 17 ਸਾਲ ਹੈ ਅਤੇ ਮੈਂ ਭਵਾਨੀਗੜ੍ਹ ਦੀ ਰਹਿਣ ਵਾਲੀ ਹਾਂ। ਉਕਤ ਨੇ ਦੱਸਿਆ ਕਿ ਮੇਰੀ ਘਰਦਿਆਂ ਨਾਲ ਲੜਾਈ ਹੋਈ ਸੀ ਜਿਸ ਕਰਕੇ ਮੈ ਪ੍ਰੇਸ਼ਾਨ ਸੀ ਤਾਂ ਕਰਕੇ ਮੈਂ ਭਾਖੜਾ ’ਚ ਖ਼ੁਦਕੁਸ਼ੀ ਕਰਨ ਲਈ ਆਈ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਯੂ .ਕੇ. ਬੇਸਡ ਪਰਮਜੀਤ ਸਿੰਘ ਉਰਫ ਢਾਡੀ ਅੰਮ੍ਰਿਤਸਰ ’ਚ ਗ੍ਰਿਫ਼ਤਾਰ
ਇਸ ਮੌਕੇ ਗੋਤਾਖੋਰਾਂ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਅਸੀਂ ਨਾਭਾ ਰੋਡ ਭਾਖੜਾ ’ਤੇ ਮੌਜੂਦ ਸੀ ਜਿੱਥੇ ਪਹਿਲਾਂ ਇਹ ਕੁੜੀ ਪਹੁੰਚੀ ਇਸ ਨੇ ਦੇਖਦਿਆਂ-ਦੇਖਦਿਆਂ ਹੀ ਪੌੜੀਆਂ ਕੋਲ ਜਾ ਕੇ ਛਲਾਂਗ ਲਗਾ ਦਿੱਤੀ, ਜਿਸਨੂੰ ਤੁਰੰਤ ਹੀ ਸਾਡੇ ਗੋਤਾਖੋਰਾਂ ਨੇ ਬਾਹਰ ਕੱਢ ਲਿਆ ਹੈ। ਇਹ ਘਰ ਤੋਂ ਲੜਕੇ ਆਈ ਸੀ ਅਤੇ ਭਾਖੜਾ ਨਹਿਰ ਪਹੁੰਚੀ ਸੀ ਜਿੱਥੇ ਇਸਨੇ ਇਹ ਕਦਮ ਚੁੱਕਿਆ ਹੈ, ਸਾਡੇ ਵੱਲੋਂ ਬਾਹਰ ਕੱਢ ਕੇ ਪੁਲਸ ਥਾਣੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਵਲੋਂ ਪੰਜਾਬ ਦੇ ਸਾਰੇ ਪੁਲਸ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨਾਲ ਮੀਟਿੰਗ, ਸਖ਼ਤ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8