ਮੋਹਾਲੀ 'ਚ 17 ਸਾਲਾ ਮੁੰਡੇ ਦਾ ਚਾਕੂ ਨਾਲ ਵੱਢ 'ਤਾ ਗਲਾ, ਵਾਰਦਾਤ CCTV 'ਚ ਕੈਦ
Thursday, Nov 14, 2024 - 04:26 PM (IST)
ਮੋਹਾਲੀ (ਸੰਦੀਪ) : ਮੋਹਾਲੀ ਦੇ ਪਿੰਡ ਕੁੰਭੜਾ 'ਚ ਮਾਮੂਲੀ ਝਗੜੇ ਨੂੰ ਲੈ ਕੇ 17 ਸਾਲਾਂ ਦੇ ਮੁੰਡੇ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦੋਂ ਕਿ ਇਸ ਵਾਰਦਾਤ 'ਚ ਦੂਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਦਮਨਪ੍ਰੀਤ ਸਿੰਘ (17) ਵਜੋਂ ਹੋਈ ਹੈ, ਜਦੋਂ ਕਿ ਗੰਭੀਰ ਰੂਪ 'ਚ ਜ਼ਖਮੀ ਦਿਲਪ੍ਰੀਤ ਸਿੰਘ (16) ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਅੱਜ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਵਲੋਂ ਏਅਰਪੋਰਟ ਰੋਡ ਜਾਮ ਕੀਤਾ ਗਿਆ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 4 ਵਜੇ ਤੋਂ ਬਾਅਦ ਘਰੋਂ ਨਾ ਨਿਕਲਣ ਲੋਕ! ਜਾਰੀ ਹੋਈ Advisory
ਜਾਣਕਾਰੀ ਮੁਤਾਬਕ ਬੀਤੀ ਸ਼ਾਮ ਦੇ ਸਮੇਂ ਦਮਨਪ੍ਰੀਤ ਸਿੰਘ ਆਪਣੇ ਦੋਸਤ ਦਿਲਪ੍ਰੀਤ ਅਤੇ ਇਕ ਹੋਰ ਦੋਸਤ ਨਾਲ ਕੁੰਭੜੇ ਪਿੰਡ ਦੀ ਸੜਕ 'ਤੇ ਬੈਠਾ ਸੀ। ਇਸ ਸਮੇਂ 2 ਪਰਵਾਸੀ ਮੋਟਰਸਾਈਕਲ 'ਤੇ ਨਿਕਲੇ। ਉੁਨ੍ਹਾਂ ਦਾ ਮੋਟਰਸਾਈਕਲ ਉੱਥੇ ਖੜ੍ਹੇ ਕਿਸੇ ਸਾਈਕਲ ਨਾਲ ਟਕਰਾ ਗਿਆ ਅਤੇ ਦਿਲਪ੍ਰੀਤ ਅਤੇ ਪਰਵਾਸੀ ਮੁੰਡਿਆਂ 'ਚ ਬਹਿਸ ਹੋ ਗਈ। ਬਹਿਸ ਤੋਂ ਬਾਅਦ ਪਰਵਾਸੀ ਮੁੰਡੇ ਮੌਕੇ ਤੋਂ ਚਲੇ ਗਏ ਪਰ ਥੋੜ੍ਹੀ ਦੇਰ ਬਾਅਦ ਉਹ ਆਪਣੇ 5-6 ਸਾਥੀਆਂ ਨਾਲ ਮੌਕੇ 'ਤੇ ਆ ਗਏ।
ਇਹ ਵੀ ਪੜ੍ਹੋ : ਪੰਜਾਬ ਦੇ ਮੌਸਮ ਨੂੰ ਲੈ ਕੇ ਜਾਰੀ ਹੋਈ ਚਿਤਾਵਨੀ, ਲੋਕਾਂ ਨੂੰ ਦਿੱਤੀ ਗਈ ਸਲਾਹ
ਉਨ੍ਹਾਂ ਨੇ ਦਮਨਪ੍ਰੀਤ ਅਤੇ ਦਿਲਪ੍ਰੀਤ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਝਗੜੇ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਦਮਨਪ੍ਰੀਤ ਦੇ ਗਲੇ 'ਤੇ ਚਾਕੂ ਨਾਲ ਵਾਰ ਕੀਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਦਿਲਪ੍ਰੀਤ ਦੇ ਸਿਰ ਅਤੇ ਅੱਖਾਂ 'ਚ ਗੰਭੀਰ ਸੱਟ ਲੱਗ ਗਈ, ਜਿਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਹਮਲਾਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8