ਰਿਸ਼ਤੇਦਾਰਾਂ ਨਾਲ ਗਲੀ 'ਚ ਹੋਲੀ ਖੇਡ ਰਹੀ ਸੀ 16 ਸਾਲਾ ਕੁੜੀ, ਅਚਾਨਕ ਪੈ ਗਈਆਂ ਭਾਜੜਾਂ (ਵੀਡੀਓ)

Tuesday, Mar 26, 2024 - 10:11 AM (IST)

ਰਿਸ਼ਤੇਦਾਰਾਂ ਨਾਲ ਗਲੀ 'ਚ ਹੋਲੀ ਖੇਡ ਰਹੀ ਸੀ 16 ਸਾਲਾ ਕੁੜੀ, ਅਚਾਨਕ ਪੈ ਗਈਆਂ ਭਾਜੜਾਂ (ਵੀਡੀਓ)

ਖੰਨਾ (ਵਿਪਨ) : ਖੰਨਾ 'ਚ ਹੋਲੀ ਖੇਡ ਰਹੀ ਕੁੜੀ ਨਾਲ ਉਸ ਵੇਲੇ ਵੱਡੀ ਵਾਰਦਾਤ ਵਾਪਰੀ, ਜਦੋਂ ਉਸ ਨੂੰ ਪਾਗਲ ਕੁੱਤੇ ਨੇ ਬੁਰੀ ਤਰ੍ਹਾਂ ਵੱਢ ਲਿਆ। ਲਹੂ-ਲੁਹਾਨ ਕੁੜੀ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਅਤੇ ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ ਗਈ।

ਇਹ ਵੀ ਪੜ੍ਹੋ : ਪਿੰਡ 'ਚ ਲਾਈ ਜਾ ਰਹੀ ਫੈਕਟਰੀ ਦੇ ਵਿਰੋਧ 'ਚ ਧਰਨੇ ਦਾ ਐਲਾਨ, ਘਰਾਂ ਬਾਹਰ ਲੋਕਾਂ ਨੇ ਲਾਏ ਪੋਸਟਰ

ਜਾਣਕਾਰੀ ਮੁਤਾਬਕ ਆਜ਼ਾਦ ਨਗਰ ਵਾਸੀ ਨੈਣਾ (16) ਆਪਣੇ ਰਿਸ਼ਤੇਦਾਰਾਂ ਨਾਲ ਹੋਲੀ ਖੇਡ ਰਹੀ ਸੀ। ਇਸ ਦੌਰਾਨ ਗਲੀ 'ਚ ਇਕ ਪਾਗਲ ਕੁੱਤੇ ਨੇ ਨੈਣਾ ਨੂੰ ਵੱਢ ਲਿਆ ਅਤੇ ਉਸ ਦੇ ਚਿਹਰੇ ਨੂੰ ਬੁਰੀ ਤਰ੍ਹਾਂ ਨੋਚ ਦਿੱਤਾ। ਜਦੋਂ ਪਾਗਲ ਕੁੱਤਾ ਨੈਣਾ ਨੂੰ ਬੁਰੀ ਤਰ੍ਹਾਂ ਵੱਢ ਰਿਹਾ ਸੀ ਤਾਂ ਨੈਣਾ ਨੇ ਕੋਲ ਪਈ ਇੱਟ ਕੁੱਤੇ ਦੇ ਮਾਰੀ ਅਤੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ : ਅਕਾਲੀ-ਭਾਜਪਾ ਗਠਜੋੜ ਖ਼ਿਲਾਫ਼ ਖੁੱਲ੍ਹ ਕੇ ਬੋਲੇ ਵਿਧਾਇਕ ਮਨਪ੍ਰੀਤ ਇਆਲੀ, ਜਾਣੋ ਕੀ ਕਿਹਾ

ਇਸ ਤੋਂ ਬਾਅਦ ਨੈਣਾ ਦੇ ਰਿਸ਼ਤੇਦਾਰ ਤੁਰੰਤ ਉਸ ਨੂੰ ਹਸਪਤਾਲ ਲੈ ਕੇ ਗਏ। ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾ. ਨਵਦੀਪ ਜੱਸਲ ਨੇ ਦੱਸਿਆ ਕਿ ਨੈਣਾ ਦੇ ਚਿਹਰਾ ਦੇ ਕਾਫ਼ੀ ਹਿੱਸਾ ਕੁੱਤੇ ਨੇ ਵੱਢ ਲਿਆ ਹੈ। ਫਿਲਹਾਲ ਰਿਸ਼ਤੇਦਾਰਾਂ ਨੇ ਨੈਣਾ ਦੇ ਮਾਤਾ-ਪਿਤਾ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 


author

Babita

Content Editor

Related News