...ਤੇ ਵੋਟ ਪਾਉਣ ਨਾ ਪੁੱਜੇ ਪੰਜਾਬ ਦੇ 92 ਲੱਖ ਲੋਕ!

05/21/2019 8:55:27 AM

ਚੰਡੀਗੜ੍ਹ : ਪੰਜਾਬ 'ਚ 19 ਮਈ ਨੂੰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਈਆਂ ਵੋਟਾਂ ਦੌਰਾਨ ਪੰਜਾਬ ਦੇ 92 ਲੱਖ ਪੋਲਿੰਗ ਬੂਥਾਂ 'ਤੇ ਨਹੀਂ ਪੁੱਜੇ ਅਤੇ ਇਨ੍ਹਾਂ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਨਹੀਂ ਕੀਤਾ। ਪੰਜਾਬ 'ਚ ਵੋਟਰਾਂ ਦੀ ਕੁੱਲ ਗਿਣਤੀ 2.7 ਕਰੋੜ ਹੈ। ਪੂਰੇ ਸੂਬੇ 'ਚ 65.96 ਫੀਸਦੀ ਵੋਟਾਂ ਪਈਆਂ ਹਨ। ਇਸ ਵਾਰ ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ, ਲੁਧਿਆਣਾ ਅਤੇ ਫਰੀਦਕੋਟ ਹਲਕਿਆਂ 'ਚ ਜ਼ਿਆਦਾ ਵੋਟਾਂ ਪੈਣ ਦੀ ਆਸ ਸੀ ਪਰ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਪਟਿਆਲਾ 'ਚ ਕੁੱਲ 67.77 ਫੀਸਦੀ ਵੋਟਾਂ ਪਈਆਂ, ਜੋ ਕਿ ਸੂਬੇ ਦੀਆਂ ਔਸਤਨ ਵੋਟਾਂ ਤੋਂ ਵੱਧ ਹੈ। ਦੱਸ ਦੇਈਏ ਕਿ ਇਸ ਹਲਕੇ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਮੈਦਾਨ 'ਚ ਹਨ। ਪੰਜਾਬ ਦੇ 13 ਲੋਕ ਸਭਾ ਹਲਕਿਆਂ ਤੋਂ ਕੁੱਲ 278 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 23 ਮਈ ਨੂੰ ਆਉਣ ਵਾਲੇ ਨਤੀਜਿਆਂ 'ਚ ਹੋਵੇਗਾ।


Babita

Content Editor

Related News