ਛੱਠ ਪੂਜਾ ’ਤੇ ਗਈ 9 ਸਾਲਾ ਲੜਕੀ ਸਤਲੁਜ ਦਰਿਆ ''ਚ ਰੁੜ੍ਹੀ
Wednesday, Oct 29, 2025 - 05:59 AM (IST)
ਮਾਛੀਵਾੜਾ ਸਾਹਿਬ (ਟੱਕਰ) : ਪਿੰਡ ਗੁਰੂਗੜ੍ਹ ਵਾਸੀ ਕਰਨ ਕੁਮਾਰ ਦੀ 9 ਸਾਲਾ ਲੜਕੀ ਆਂਚਲ ਕੁਮਾਰੀ ਛੱਠ ਪੂਜਾ ਮੌਕੇ ਮੱਥਾ ਟੇਕਣ ਲਈ ਸਤਲੁਜ ਦਰਿਆ ’ਤੇ ਗਈ ਸੀ, ਜਿੱਥੇ ਉਹ ਤੇਜ਼ ਪਾਣੀ ਦੇ ਵਹਾਅ ’ਚ ਰੁੜ੍ਹ ਗਈ। ਉਹ ਸ਼ਾਮ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਨੇੜੇ ਹੀ ਵਗਦੇ ਸਤਲੁਜ ਦਰਿਆ ’ਚ ਛਠੀ ਮਾਤਾ ਦੀ ਪੂਜਾ ਕਰਨ ਗਈ ਸੀ। ਪਰਿਵਾਰਕ ਮੈਂਬਰ ਪੂਜਾ ਕਰਨ ਲੱਗ ਪਏ ਜਦਕਿ 4 ਬੱਚੇ ਸਤਲੁਜ ਦਰਿਆ ਦੇ ਪਾਣੀ ਵਿਚ ਨਹਾਉਣ ਲੱਗ ਗਏ।
ਇਹ ਵੀ ਪੜ੍ਹੋ : ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਨੌਜਵਾਨ, FIR ਦਰਜ
ਬੱਚੀ ਪਿਤਾ ਕਰਨ ਕੁਮਾਰ ਨੇ ਦੱਸਿਆ ਕਿ ਜਦੋਂ ਬੱਚੇ ਤੇਜ਼ ਪਾਣੀ ਦੇ ਵਹਾਅ ਵਿਚ ਰੁੜ੍ਹਨ ਲੱਗੇ ਤਾਂ ਉਹ ਬਚਾਅ ਲਈ ਰੌਲਾ ਪਾਉਣ ਲੱਗ ਪਏ। ਪਰਿਵਾਰ ਦੇ ਇੱਕ ਮੈਂਬਰ ਨੇ ਬੱਚਿਆਂ ਨੂੰ ਬਚਾਉਣ ਲਈ ਪਾਣੀ ਵਿਚ ਛਾਲ ਮਾਰ ਦਿੱਤੀ, ਜਿਸ ਵੱਲੋਂ 3 ਬੱਚੇ ਤਾਂ ਬਚਾ ਲਏ ਜਦਕਿ ਆਂਚਲ ਕੁਮਾਰੀ ਪਾਣੀ ਵਿਚ ਰੁੜ੍ਹ ਗਈ। ਪਰਿਵਾਰਕ ਮੈਂਬਰ ਕਾਫ਼ੀ ਦੇਰ ਤੱਕ ਪਾਣੀ ’ਚ ਉਸ ਦੀ ਤਲਾਸ਼ ਕਰਦੇ ਰਹੇ ਅਤੇ ਗੋਤਾਖੋਰ ਵੀ ਬੁਲਾਏ ਗਏ ਪਰ ਆਂਚਲ ਕੁਮਾਰੀ ਦਾ ਕੋਈ ਸੁਰਾਗ ਨਾ ਲੱਗਾ। ਪਰਿਵਾਰ ’ਚ ਸੋਗ ਦਾ ਮਾਹੌਲ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਬੱਚੀ ਦੀ ਤਲਾਸ਼ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
