8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

Friday, May 26, 2023 - 11:40 PM (IST)

8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਲੁਧਿਆਣਾ (ਰਾਜ)-ਸੀ. ਆਈ. ਏ.-2 ਦੀ ਪੁਲਸ ਨੇ ਇਕ 8ਵੀਂ ਪਾਸ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਵਿਧਾਇਕ, ਕੌਂਸਲਰ ਅਤੇ ਸਰਪੰਚ ਦੀਆਂ ਜਾਅਲੀ ਮੋਹਰਾਂ ਲਗਾ ਕੇ ਸਰਕਾਰੀ ਦਸਤਾਵੇਜ਼ ਬਣਾ ਰਿਹਾ ਸੀ। ਇਸ ਤੋਂ ਇਲਾਵਾ ਉਸ ਦੇ ਬਦਲੇ ਮੋਟੀ ਰਕਮ ਵਸੂਲਦਾ ਸੀ। ਮੁਲਜ਼ਮ ਬਸਤੀ ਜੋਧੇਵਾਲ ਦੀ ਨੂਰਵਾਲਾ ਰੋਡ ਦਾ ਰਹਿਣ ਵਾਲਾ ਅਵਤਾਰ ਸਿੰਘ ਹੈ। ਪੁਲਸ ਨੇ ਉਸ ਕੋਲੋਂ 13 ਪੈਨ ਕਾਰਡ, 9 ਆਧਾਰ ਕਾਰਡ, 2 ਵੋਟਰ ਕਾਰਡ, 80 ਖਾਲੀ ਪੈਨ ਕਾਰਡ, 40 ਖਾਲੀ ਵੋਟਰ ਕਾਰਡ, 200 ਖਾਲੀ ਆਧਾਰ ਕਾਰਡ, 2 ਖਾਲੀ ਚਿੱਪ ਵਾਲੀ ਆਰ. ਸੀ., 9 ਜਾਅਲੀ ਮੋਹਰਾਂ, ਦਸਤਾਵੇਜ਼ ਵਾਲੇ ਫਾਰਮ ਬਰਾਮਦ ਕੀਤੇ ਹਨ। ਮੁਲਜ਼ਮ ਪੁਲਸ ਰਿਮਾਂਡ ’ਤੇ ਹੈ।

ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਸਰਵਪੱਖੀ ਵਿਕਾਸ ਲਈ CM ਮਾਨ ਦਾ ਵੱਡਾ ਫ਼ੈਸਲਾ, ਪੜ੍ਹੋ Top 10

ਏ. ਡੀ. ਸੀ. ਪੀ. ਸਰਾਂ, ਏ. ਸੀ. ਪੀ. ਗੁਰਪ੍ਰੀਤ ਸਿੰਘ ਅਤੇ ਇੰਚਾਰਜ ਬੇਅੰਤ ਜੁਨੇਜਾ ਨੇ ਦੱਸਿਆ ਕਿ ਉਨ੍ਹਾਂ ਦੀ ਸੀ. ਆਈ. ਏ.-2 ਦੀ ਟੀਮ ਗਸ਼ਤ ’ਤੇ ਮੌਜੂਦ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਹੈਬੋਵਾਲ ਦੇ ਪਵਿੱਤਰ ਨਗਰ ’ਚ ਅਵਤਾਰ ਸਿੰਘ ਦਾ ਕੈਫੇ ਹੈ, ਜਿੱਥੇ ਉਹ ਪੈਨ ਕਾਰਡ, ਆਧਾਰ ਕਾਰਡ ਅਤੇ ਹੋਰ ਵੱਖ-ਵੱਖ ਦਸਤਾਵੇਜ਼ ਬਣਾਉਂਦਾ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਬਣਾਉਣ ਲਈ ਵਿਧਾਇਕ, ਕੌਂਸਲਰ ਅਤੇ ਸਰਪੰਚ ਦੀਆਂ ਮੋਹਰਾਂ ਦੀ ਵਰਤੋਂ ਹੁੰਦੀ ਹੈ। ਮੁਲਜ਼ਮ ਨੇ ਜਾਅਲੀ ਮੋਹਰਾਂ ਬਣਾਈਆਂ ਹੋਈਆਂ ਸਨ, ਜੋ ਜਾਅਲੀ ਮੋਹਰਾਂ ਲਗਾ ਕੇ ਉਸ ’ਤੇ ਵਿਧਾਇਕ, ਕੌਂਸਲਰ ਅਤੇ ਸਰਪੰਚ ਦੇ ਦਸਤਖ਼ਤ ਵੀ ਖੁਦ ਹੀ ਕਰ ਦਿੰਦਾ ਹੈ। ਇਸ ਤੋਂ ਬਾਅਦ ਮੁਲਜ਼ਮ ਨੂੰ ਛਾਪੇਮਾਰੀ ਕਰ ਕੇ ਫੜ ਲਿਆ ਗਿਆ।

ਇਹ ਵੀ ਪੜ੍ਹੋ : ਮਾਂ ਨੇ ਦੋ ਧੀਆਂ ਨਾਲ ਨਹਿਰ ’ਚ ਮਾਰੀ ਛਾਲ

ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ’ਚ ਉਸ ਕੋਲੋਂ ਸਰਕਾਰੀ ਦਸਤਾਵੇਜ਼ ਅਤੇ ਜਾਅਲੀ ਮੋਹਰਾਂ ਬਰਾਮਦ ਹੋਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਇਹ ਕੰਮ ਕਰਨ ਬਦਲੇ ਮੋਟੀ ਰਕਮ ਵਸੂਲਦਾ ਸੀ। ਹੁਣ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਹੋਰ ਕਿੰਨੇ ਲੋਕਾਂ ਦੀਆਂ ਜਾਅਲੀ ਮੋਹਰਾਂ ਬਣਾਈਆਂ ਹੋਈਆਂ ਹਨ ਅਤੇ ਉਸ ਦੇ ਨਾਲ ਹੋਰ ਕੌਣ-ਕੌਣ ਸ਼ਾਮਲ ਹੈ।


author

Manoj

Content Editor

Related News