ਮੈਡ ਸੰਧੂ ਕਤਲ ਕਾਂਡ ਮਾਮਲੇ ''ਚ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ

Sunday, Oct 04, 2026 - 07:53 PM (IST)

ਮੈਡ ਸੰਧੂ ਕਤਲ ਕਾਂਡ ਮਾਮਲੇ ''ਚ ਪੁਲਸ ਕਮਿਸ਼ਨਰ ਦਾ ਵੱਡਾ ਬਿਆਨ

ਅੰਮ੍ਰਿਤਸਰ- ਗੁਰੂ ਨਗਰ ਸਥਿਤ ਲੁਹਾਰਕਾ ਰੋਡ 'ਤੇ ਬੀਤੀ ਸ਼ਾਮ ਸਨਸਨੀਖੇਜ਼ ਵਾਰਦਾਤ ਵਾਪਰੀ, ਜਿੱਥੇ ਮਸ਼ਹੂਰ ਇਨਫਲੂਐਂਸਰ ਮੈਡ ਸੰਧੂ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਅਨੁਸਾਰ ਮੈਡ ਸੰਧੂ ਆਪਣੇ ਸਾਥੀਆਂ ਨਾਲ ਆਪਣੀ ਗੱਡੀ 'ਚ ਲੁਹਾਰਕਾ ਰੋਡ ਰਾਹੀਂ ਰਣਜੀਤ ਐਵੇਨਿਊ ਵੱਲ ਜਾ ਰਿਹਾ ਸੀ। ਇੱਕ ਗੱਡੀ ਵਾਸ਼ਿੰਗ ਸੈਂਟਰ ਦੇ ਬਾਹਰ ਪਹੁੰਚਦਿਆਂ ਹੀ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਵਾਸ਼ਿੰਗ ਸੈਂਟਰ 'ਚ ਕੰਮ ਕਰਦੇ ਨੌਜਵਾਨਾਂ ਨੇ ਦੱਸਿਆ ਕਿ ਉਹ ਅੰਦਰ ਗੱਡੀਆਂ ਧੋ ਰਹੇ ਸਨ, ਜਿਸ ਕਾਰਨ ਸ਼ੁਰੂ 'ਚ ਉਨ੍ਹਾਂ ਨੂੰ ਗੋਲੀਆਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ਬਾਹਰ ਹਫੜਾ-ਦਫੜੀ ਮਚਣ 'ਤੇ ਜਦੋਂ ਉਹ ਬਾਹਰ ਆਏ ਤਾਂ ਮੈਡ ਸੰਧੂ ਨਾਲ ਮੌਜੂਦ ਉਸ ਦੀਆਂ ਮਹਿਲਾ ਸਾਥੀਆਂ ਅਤੇ ਹੋਰ ਦੁਕਾਨਦਾਰਾਂ ਨੇ ਉਸ ਨੂੰ ਗੱਡੀ 'ਚ ਪਾ ਕੇ ਤੁਰੰਤ ਹਸਪਤਾਲ ਪਹੁੰਚਾਇਆ, ਪਰ ਹਸਪਤਾਲ ਲਿਜਾਂਦੇ ਸਮੇਂ ਹੀ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ-ਵੰਦੇ ਭਾਰਤ ਨੇ ਰਚਿਆ ਇਤਿਹਾਸ: 100 ਦੀ ਰਫ਼ਤਾਰ ਨਾਲ ਪਾਰ ਕੀਤੇ ਚਿਨਾਬ ਤੇ ਅੰਜੀ ਪੁਲ

ਪੁਲਸ ਕਮਿਸ਼ਨਰ ਨੇ ਜਲਦ ਗ੍ਰਿਫ਼ਤਾਰੀ ਦਾ ਕੀਤਾ ਦਾਅਵਾ
ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ ਪੁਲਸ ਕਮਿਸ਼ਨਰ ਹਰਮਨਬੀਰ ਗਿੱਲ ਨੇ ਕਿਹਾ ਕਿ ਹੱਤਿਆਕਾਂਡ ਦੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੈਡ ਸੰਧੂ ਅੰਮ੍ਰਿਤਸਰ ਦੇ ਨਾਲ ਲੱਗਦੇ ਜ਼ਿਲ੍ਹੇ 'ਚ ਰਹਿੰਦਾ ਸੀ ਅਤੇ ਉਸ ਨੇ ਆਪਣੀ ਗੱਡੀ ਇੱਥੇ ਇੱਕ ਵਾਸ਼ਿੰਗ ਸਟੇਸ਼ਨ 'ਤੇ ਧੋਣ ਲਈ ਦਿੱਤੀ ਸੀ, ਜਿਥੇ ਉਸ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਸ ਕਮਿਸ਼ਨਰ ਨੇ ਕਿਹਾ ਕਿ ਪੁਲਸ ਕੋਲ ਇਸ ਮਾਮਲੇ 'ਚ ਕਾਫੀ ਪੁਖਤਾ ਲੀਡਸ ਹਨ, ਜਿੰਨੇ ਵੀ ਵਾਰਦਾਤ ਕੀਤੀ ਹੈ ਅਤੇ ਜਿਸ ਵੱਲੋਂ ਵੀ ਕਰਵਾਈ ਗਈ ਹੈ, ਸਭ ਪਤਾ ਲੱਗ ਗਿਆ ਹੈ ਅਤੇ ਨਤੀਜੇ ਜਲਦੀ ਸਾਹਮਣੇ ਆਉਣਗੇ। ਪੁਲਸ ਕਮਿਸ਼ਨਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੈਡ ਸੰਧੂ ਦਾ ਪੋਸਟਮਾਰਟਮ ਕਰਵਾਇਆ ਜਾ ਚੁੱਕਾ ਹੈ ਅਤੇ FIR ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਹਥਿਆਰਾਂ ਦੇ ਜ਼ਖੀਰੇ ਸਣੇ ਇਕ ਤਸਕਰ ਗ੍ਰਿਫਤਾਰ, AK-47 ਰਾਈਫਲ ਤੇ ਦੋ ਗ੍ਰਨੇਡ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News