8 ਸਾਲਾ ਬੱਚੇ ਨੂੰ ਪਿੰਡ ਦੇ ਹੀ ਵਿਅਕਤੀ ਨੇ ਕੀਤਾ ਅਗਵਾ
Saturday, Aug 18, 2018 - 03:14 AM (IST)

ਵੈਰੋਵਾਲ, (ਗਿੱਲ)- 8 ਸਾਲ ਦੇ ਬੱਚੇ ਨੂੰ ਟਿਊਸ਼ਨ ਪੜ੍ਹਨ ਗਏ ਨੂੰ ਅਗਵਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਿਤਾ ਜਸਬੀਰ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਜਸ਼ਨਪ੍ਰੀਤ ਸਿੰਘ ਘਰੋਂ ਟਿਊਸ਼ਨ ਪੜ੍ਹਨ ਲਈ ਗਿਆ ਸੀ। ਜਦੋਂ ਉਨ੍ਹਾਂ ਦਾ ਲੜਕਾ ਘਰ ਨਾ ਆਇਆ ਤਾਂ ਉਸ ਨੂੰ ਪੱਤਾ ਲੱਗਾ ਕਿ ਪਿੰਡ ਦੇ ਹੀ ਇਕ ਵਿਅਕਤੀ ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ ਉਸ ਨੂੰ ਟਿਊਸ਼ਨ ਤੋ ਇਹ ਕਹਿ ਕੇ ਲੈ ਆਇਆ ਕੇ ਉਸਦੇ ਘਰ ਵਾਲੇ ਬੁਲਾ ਰਹੇ ਹਨ ਪਰ ਜਦੋੋਂ ਉਨ੍ਹਾਂ ਨੂੰ ਆਪਣੇ ਬੱਚੇ ਦੇ ਅਗਵਾ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਥਾਣਾ ਵੈਰੋਵਾਲ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਸਬੰਧੀ ਥਾਣਾ ਵੈਰੋਵਾਲ ਦੇ ਅਧਿਕਾਰੀਆ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਸ਼ੀ ਦੀ ਭਾਲ ਜਾਰੀ ਹੈ, ਉਸ ਨੂੰ ਜਲਦ ਕਾਬੂ ਕਰ ਕੇ ਬੱਚੇ ਨੂੰ ਛੁਡਾ ਲਿਆ ਜਾਵੇਗਾ।