ਫੌਜ ਤੇ ਰੇਲਵੇ ''ਚ ਭਰਤੀ ਦੇ ਨਾਂ ''ਤੇ 8 ਲੱਖ ਠੱਗੇ

Wednesday, Dec 27, 2017 - 07:26 AM (IST)

ਫੌਜ ਤੇ ਰੇਲਵੇ ''ਚ ਭਰਤੀ ਦੇ ਨਾਂ ''ਤੇ 8 ਲੱਖ ਠੱਗੇ

ਅੰਮ੍ਰਿਤਸਰ, (ਸੰਜੀਵ)- ਫੌਜ ਅਤੇ ਰੇਲਵੇ ਵਿਭਾਗ 'ਚ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਬਾਬਾ ਭਗਵੰਤ ਸਿੰਘ ਨਿਵਾਸੀ ਖੈਡੇਬਾਲਾ ਚੱਕ ਅਤੇ ਪਰਮਿੰਦਰ ਸਿੰਘ ਨਿਵਾਸੀ ਜਲਾਲਪੁਰਾ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਹੈ। ਰਾਜਵਿੰਦਰ ਕੌਰ ਨਿਵਾਸੀ ਝਬਾਲ ਰੋਡ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਫੌਜ ਅਤੇ ਰੇਲਵੇ ਵਿਭਾਗ ਵਿਚ ਭਰਤੀ ਕਰਵਾਉਣ ਦਾ ਝਾਂਸਾ ਦਿੱਤਾ ਤੇ 8 ਲੱਖ ਰੁਪਏ ਦੀ ਰਾਸ਼ੀ ਲੈ ਲਈ, ਨਾ ਤਾਂ ਮੁਲਜ਼ਮਾਂ ਨੇ ਉਸ ਨੂੰ ਨੌਕਰੀ ਦਿਵਾਈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।  
ਵਿਦੇਸ਼ ਭੇਜਣ ਦੇ ਨਾਂ 'ਤੇ 7 ਲੱਖ ਦੀ ਠੱਗੀ - ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਕੱਥੂਨੰਗਲ ਦੀ ਪੁਲਸ ਨੇ ਯੁਵਰਾਜ ਸਿੰਘ, ਉਸ ਦੀ ਪਤਨੀ ਅਮਨਦੀਪ ਕੌਰ ਨਿਵਾਸੀ ਅੰਮ੍ਰਿਤਸਰ ਤੇ ਪੁਸ਼ਪਿੰਦਰ ਕੌਰ ਨਿਵਾਸੀ ਪੁਤਲੀਘਰ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਜਗਤਾਰ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਅਤੇ ਉਸ ਤੋਂ 7 ਲੱਖ ਰੁਪਏ ਦੀ ਰਾਸ਼ੀ ਲੈ ਲਈ, ਜਿਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਨੂੰ ਜਾਅਲੀ ਵੀਜ਼ਾ, ਟਿਕਟ ਅਤੇ ਕੰਪਨੀ ਦਾ ਪੱਤਰ ਫੜਾ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News