ਕੈਨੇਡਾ ਤੋਂ ਆਪਣੇ ਆਪ ਨੂੰ ਵਕੀਲ ਦਸ ਕੇ ਅਨੋਖੇ ਢੰਗ ਨਾਲ ਕੀਤੀ 8 ਲੱਖ ਦੀ ਠੱਗੀ, ਇੰਝ ਖੁੱਲ੍ਹਿਆ ਭੇਤ

Thursday, Sep 15, 2022 - 05:55 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਮੋਮੀ, ਕੁਲਦੀਸ਼)- ਵਿਦੇਸ਼ ਅਤੇ ਦੇਸ਼ ਤੋਂ ਗਲਤ ਗੁਮਰਾਹਕੁੰਨ ਜਾਣਕਾਰੀ ਨਾਲ ਡਰਾ ਕੇ ਜਾ ਭਰਮਾਂ ਕੇ ਲੋਕਾਂ ਨਾਲ ਠੱਗੀ ਕਰਨ ਵਾਲਿਆਂ ਦੀ ਠੱਗੀ ਲਗਾਤਾਰ ਜਾਰੀ ਹੈ। ਪਿਛਲੇ ਦਿਨੀਂ ਹੋਈਆਂ ਆਨਲਾਈਨ ਠੱਗੀਆਂ ਦੀ ਤਰਾਂ ਪਿੰਡ ਗਿੱਲ ਵਾਸੀ ਵਿਅਕਤੀ ਵੀ 8 ਲੱਖ ਰੁਪਏ ਲੁਟਾ ਬੈਠਾ ਹੈ। ਐਡੀਸ਼ਨਲ ਐੱਸ. ਐੱਚ. ਓ. ਐੱਸ. ਆਈ. ਪਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਠੱਗੀ ਦਾ ਸ਼ਿਕਾਰ ਹੋਏ ਬਖਸ਼ੀਸ਼ ਸਿੰਘ ਪੁੱਤਰ ਭਗਤ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਹੈ। 

ਆਪਣੇ ਬਿਆਨ ਵਿਚ ਬਖ਼ਸ਼ੀਸ਼ ਨੇ ਦੱਸਿਆ ਕਿ 2 ਸਤੰਬਰ ਨੂੰ ਉਸ ਨੂੰ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਐਡਵੋਕੇਟ ਨੰਦਾ ਦੱਸਦੇ ਹੋਏ ਆਖਿਆ ਕਿ ਉਸ ਦਾ ਭਤੀਜਾ ਕੈਨੇਡਾ ਵਿਚ ਲੜਾਈ ਝਗੜੇ ਦੇ ਕੇਸ ਵਿਚ ਫੱਸ ਗਿਆ ਹੈ ਅਤੇ ਉਹ ਉਸ ਦਾ ਵਕੀਲ ਹੈ। ਉਸ ਨੂੰ ਬਚਾਉਣ ਲਈ ਉਸ ਨੇ 8 ਲੱਖ ਰੁਪਏ ਦੀ ਮੰਗ ਕੀਤੀ, ਜਿਸ 'ਤੇ ਸ਼ਿਕਾਇਤਕਰਤਾ ਨੇ ਝਾਂਸੇ ਵਿਚ ਆ ਕੇ ਮਨਾਲੀ, ਇੰਦੌਰ ਅਤੇ ਬਿਹਾਰ ਦੇ ਬੈਂਕ ਖਾਤਿਆਂ ਵਿਚ ਰਕਮ ਪਾ ਦਿੱਤੀ। 

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਪੈਂਚਰ ਲਗਵਾਉਣ ਲਈ ਪੈਟਰੋਲ ਪੰਪ ਨੇੜੇ ਰੁਕਿਆ ਵਿਅਕਤੀ, ਗੱਡੀ 'ਚੋਂ ਉੱਡੀ 8 ਲੱਖ ਦੀ ਨਕਦੀ

ਬਾਅਦ ਵਿਚ ਉਹ ਵਿਆਕਤੀ ਜਦੋਂ 20 ਲੱਖ ਰੁਪਏ ਦੀ ਹੋਰ ਮੰਗ ਕਰਦੇ ਹੋਏ ਵਾਰ-ਵਾਰ ਫੋਨ ਕਰਨ ਲੱਗ ਪਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ। ਇਸ ਦੌਰਾਨ ਫੋਨ ਕਰਨ ਵਾਲਾ ਵਿਆਕਤੀ ਉਸ ਨਾਲ ਕਾਨਫ਼ਰੰਸ ਕਾਲ ਦੌਰਾਨ ਪਾਕਿਸਤਾਨ ਦੇ ਨੰਬਰ 'ਤੇ ਵੀ ਗੱਲ ਕਰਦਾ ਸੀ। ਆਪਣੇ ਨਾਲ ਹੋਈ ਠੱਗੀ ਤੋਂ ਬਾਅਦ ਪੁਲਸ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਜਾਂਚ ਤੋਂ ਬਾਅਦ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣੇਦਾਰ ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। 

ਇਹ ਵੀ ਪੜ੍ਹੋ: ਪੰਜਾਬ ’ਚ ਪਿਛਲੇ ਸਾਲ 9 ਹਜ਼ਾਰ ਲੋਕਾਂ ਨੇ ‘ਚਾਈਲਡ ਪੋਰਨ’ ਬਾਰੇ ਕੀਤਾ ਸਰਚ, ਜਲੰਧਰ ’ਚ ਸਭ ਤੋਂ ਵੱਧ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News