0001 ਦਾ ਕ੍ਰੇਜ਼, 71 ਹਜ਼ਾਰ ਦੀ ਐਕਟਿਵਾ ਲਈ ਚੰਡੀਗੜ੍ਹ ਦੇ ਸ਼ਖ਼ਸ ਨੇ ਖ਼ਰੀਦਿਆ 15 ਲੱਖ ਦਾ ਨੰਬਰ

Sunday, Apr 17, 2022 - 04:50 PM (IST)

ਚੰਡੀਗੜ੍ਹ (ਰਾਜਿੰਦਰ) : ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਿਟੀ (ਆਰ. ਐੱਲ. ਏ.) ਨੇ ਨਵੀਂ ਸੀਰੀਜ਼ ਸੀ. ਐੱਚ. 01.-ਸੀ. ਜੇ. ਦੇ ਨਾਲ ਹੀ ਪੁਰਾਣੀ ਸੀਰੀਜ਼ ਦੇ ਬਚੇ ਫੈਂਸੀ ਨੰਬਰਾਂ ਦੀ ਆਕਸ਼ਨ ਕੀਤੀ। ਵਿਭਾਗ ਨੂੰ 378 ਫੈਂਸੀ ਨੰਬਰਾਂ ਦੀ ਆਕਸ਼ਨ ਤੋਂ 1.50 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਆਕਸ਼ਨ ਵਿਚ 0001 ਨੰਬਰ ਰਿਜ਼ਰਵ ਪ੍ਰਾਈਸ 50 ਹਜ਼ਾਰ ਦੇ ਮੁਕਾਬਲੇ 15.44 ਲੱਖ ਰੁਪਏ ਵਿਚ ਨਿਲਾਮ ਹੋਇਆ, ਜੋ ਸੈਕਟਰ-30 ਨਿਵਾਸੀ ਬ੍ਰਿਜ ਮੋਹਨ ਨੇ ਆਪਣੀ ਨਵੀਂ ਐਕਟਿਵਾ ਲਈ ਖਰੀਦਿਆ ਹੈ। ਐਕਟਿਵਾ ਦੀ ਐਕਸ ਸ਼ੋਅਰੂਮ ਪ੍ਰਾਈਸ 71 ਹਜ਼ਾਰ 149 ਰੁਪਏ ਹੈ। ਇਸ ਤੋਂ ਇਲਾਵਾ 0002 ਨੰਬਰ ਰਿਜ਼ਰਵ ਪ੍ਰਾਈਸ 30 ਹਜ਼ਾਰ ਦੇ ਮੁਕਾਬਲੇ 5.46 ਲੱਖ ਰੁਪਏ ਵਿਚ ਨਿਲਾਮ ਹੋਇਆ। ਨਾਲ ਹੀ 0007 ਨੰਬਰ 4.41 ਲੱਖ, 0003 ਨੰਬਰ 4.27 ਲੱਖ, 0005 ਨੰਬਰ 4.09 ਲੱਖ, 0009 ਨੰਬਰ 3.70 ਲੱਖ, 0004 ਨੰਬਰ 3.02 ਲੱਖ ਅਤੇ 0020 ਨੰਬਰ 3.01 ਲੱਖ ਵਿਚ ਨਿਲਾਮ ਹੋਇਆ। ਵਿਭਾਗ ਪੁਰਾਣੀ ਸੀਰੀਜ਼ ਦੇ ਬਾਕੀ ਬਚੇ ਕਈ ਨੰਬਰਾਂ ਦੀ ਵੀ ਆਕਸ਼ਨ ਕਰਨ ਵਿਚ ਸਫ਼ਲ ਰਿਹਾ ਹੈ।

ਇਹ ਵੀ ਪੜ੍ਹੋ : ਬਠਿੰਡਾ: ਪੁਲਸ ਦੀ ਵਰਦੀ 'ਚ ਆਏ ਵਿਅਕਤੀਆਂ ਨੇ ਅਗਵਾ ਕੀਤੇ 2 ਨੌਜਵਾਨ, ਫਿਰ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ

ਇਸ ਸਬੰਧੀ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਫੈਂਸੀ ਨੰਬਰਾਂ ਦੀ ਨਵੀਂ ਸੀਰੀਜ਼ ਲਈ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਜੋ ਨੰਬਰ ਰਹਿ ਗਏ ਹਨ, ਉਨ੍ਹਾਂ ਨੂੰ ਦੁਬਾਰਾ ਆਕਸ਼ਨ ਵਿਚ ਰੱਖਾਂਗੇ। ਪਿਛਲੀ ਵਾਰ ਸੀ. ਐੱਚ. 01-ਸੀ. ਐੱਚ. ਸੀਰੀਜ਼ ਦੇ ਨੰਬਰਾਂ ਦੀ ਆਕਸ਼ਨ ਵਿਚ ਵੀ ਵਿਭਾਗ ਨੂੰ ਚੰਗਾ ਹੁੰਗਾਰਾ ਮਿਲਿਆ ਸੀ, ਜਿਸ ਨਾਲ ਹੁਣ ਉਦੋਂ ਤਕ ਦਾ ਸਭ ਤੋਂ ਜ਼ਿਆਦਾ 2 ਕਰੋੜ 31 ਲੱਖ 15 ਹਜ਼ਾਰ ਰੁਪਏ ਮਾਲੀਆ ਪ੍ਰਾਪਤ ਹੋਇਆ ਸੀ। ਇਸ ਵਿਚ ਸਭ ਤੋਂ ਜ਼ਿਆਦਾ 0001 ਨੰਬਰ 24.40 ਲੱਖ ਰੁਪਏ ਵਿਚ ਨਿਲਾਮ ਹੋਇਆ ਸੀ।

ਆਕਸ਼ਨ ’ਚ ਭਾਗ ਲੈਣ ਲਈ ਪ੍ਰਕਿਰਿਆ
ਦੱਸਣਯੋਗ ਹੈ ਕਿ ਆਕਸ਼ਨ ਵਿਚ ਭਾਗ ਲੈਣ ਲਈ ਨੈਸ਼ਨਲ ਟਰਾਂਸਪੋਰਟ ਦੀ ਵੈੱਬਸਾਈਟ ’ਤੇ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ, ਜਿਸ ਦਾ ਚੰਡੀਗੜ੍ਹ ਟਰਾਂਸਪੋਰਟ ਡਿਪਾਰਟਮੈਂਟ ਦੀ ਵੈੱਬਸਾਈਟ ’ਤੇ ਲਿੰਕ ਉਪਲੱਬਧ ਹੈ। ਇਸ ਤੋਂ ਬਾਅਦ ਉੱਥੋਂ ਯੂ. ਏ. ਐੱਨ. ਨੰਬਰ ਪ੍ਰਾਪਤ ਕਰ ਸਕਦੇ ਹੋ। ਜਿਹੜੇ ਲੋਕਾਂ ਨੇ ਚੰਡੀਗੜ੍ਹ ਦੇ ਅਹੁਦੇ ’ਤੇ ਵਾਹਨ ਖਰੀਦਿਆ ਹੈ, ਉਹੀ ਆਕਸ਼ਨ ਵਿਚ ਭਾਗ ਲੈ ਸਕਦੇ ਹਨ। ਆਕਸ਼ਨ ਵਿਚ ਭਾਗ ਲੈਣ ਲਈ ਸੇਲ ਲੈਟਰ, ਫ਼ਾਰਮ ਨੰਬਰ 21 ਅਤੇ ਆਧਾਰ ਕਾਰਡ ਲਾਜ਼ਮੀ ਹੈ। ਰਜਿਸਟ੍ਰੇਸ਼ਨ ਫ਼ੀਸ ਅਤੇ ਪਸੰਦੀਦੇ ਨੰਬਰ ਦੀ ਰਿਜ਼ਰਵ ਪ੍ਰਾਈਸ ਸੈਕਟਰ-17 ਸਥਿਤ ਆਰ. ਐੱਲ. ਏ. ਦਫਤਰ ਵਿਚ ਡਿਮਾਂਡ ਡਰਾਫ਼ਟ ਵਜੋਂ ਜਮ੍ਹਾ ਕਰਵਾਉਣੀ ਹੁੰਦੀ ਹੈ। ਆਕਸ਼ਨ ਸਬੰਧੀ ਸ਼ਰਤਾਂ ਚੰਡੀਗੜ੍ਹ ਟਰਾਂਸਪੋਰਟ ਡਿਪਾਰਟਮੈਂਟ ਦੀ ਵੈੱਬਸਾਈਟ ’ਤੇ ਉਪਲੱਬਧ ਹਨ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਕਾਫੀ ਸਮੇਂ ਤੋਂ ਸੀ ਯੋਜਨਾ, ਪਹਿਲੀ ਵਾਰ ਖਰੀਦਿਆ
ਬ੍ਰਿਜ ਮੋਹਨ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਬਿਜ਼ਨੈੱਸਮੈਨ ਹੈ ਅਤੇ ਆਪਣੀ ਨਵੀਂ ਐਕਟਿਵਾ ਲਈ ਉਸ ਨੇ ਇਹ ਨੰਬਰ ਖਰੀਦਿਆ ਹੈ। ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਫੈਂਸੀ ਨੰਬਰ ਨਹੀਂ ਲਿਆ। ਉਹ ਕਾਫ਼ੀ ਸਮੇਂ ਤੋਂ ਫੈਂਸੀ ਨੰਬਰ ਖਰੀਦਣ ਦੀ ਯੋਜਨਾ ਬਣਾ ਰਹੇ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Harnek Seechewal

Content Editor

Related News