ਇਲਾਜ ਦੌਰਾਨ 7 ਸਾਲਾਂ ਬੱਚੇ ਦੀ ਮੌਤ, ਡਾਕਟਰ ''ਤੇ ਲੱਗੇ ਲਾਪਰਵਾਹੀ ਦੇ ਦੋਸ਼

12/16/2019 9:10:31 PM

ਗੁਰਦਾਸਪੁਰ,(ਵਿਨੋਦ, ਹਰਮਨ)- ਸਥਾਨਕ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ 7 ਸਾਲਾ ਬੱਚੇ ਦੀ ਮੌਤ ਹੋ ਜਾਣ ਕਾਰਣ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ ਦੇ ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾ ਕੇ ਉੱਥੇ ਭੰਨ-ਤੋੜ ਕੀਤੀ ਅਤੇ ਪੁਲਸ ਕੋਲੋਂ ਡਾਕਟਰ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਨਜ਼ਦੀਕੀ ਪਿੰਡ ਭੁੱਲੇਚੱਕ ਵਾਸੀ ਰਾਜੂ ਨੇ ਦੱਸਿਆ ਕਿ ਅੱਜ ਦੁਪਹਿਰ ਲਗਭਗ 3 ਵਜੇ ਉਨ੍ਹਾਂ ਆਪਣੇ 7 ਸਾਲਾ ਲੜਕੇ ਪ੍ਰਦੀਪ ਸਿੰਘ ਨੂੰ ਗੁਰਦਾਸਪੁਰੁਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਸੀ ਕਿਉਂਕਿ ਅੱਜ ਸਕੂਲ ਵਿਚ ਉਸ ਨੂੰ ਉਲਟੀਆਂ ਆਈਆਂ ਸੀ, ਜਿਸ ਕਾਰਣ ਅਸੀਂ ਉਸਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਸੀ ਪਰ ਸ਼ਾਮ ਲਗਭਗ 5.15 ਵਜੇ ਸਾਨੂੰ ਡਾਕਟਰ ਨੇ ਕਿਹਾ ਕਿ ਪ੍ਰਦੀਪ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਲਾਪ੍ਰਵਾਹੀ ਕਰਨ ਵਾਲੇ ਡਾਕਟਰ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ ਮਿਲੇ।PunjabKesariਕੀ ਕਹਿਣਾ ਹੈ ਪੁਲਸ ਸਟੇਸ਼ਨ ਇੰਚਾਰਜ ਦਾ
ਇਸ ਸਬੰਧੀ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਕੁਲਵੰਤ ਸਿੰਘ ਅਨੁਸਾਰ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗੁੱਸੇ ਵਿਚ ਆ ਕੇ ਹਸਪਤਾਲ ਵਿਚ ਤੋੜ-ਭੰਨ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੀ ਮੌਕੇ 'ਤੇ ਆਈ ਹੈ ਅਤੇ ਜੋ ਵੀ ਪਰਿਵਾਰ ਵਾਲੇ ਬਿਆਨ ਦੇਣਗੇ ਉਸ ਅਨੁਸਾਰ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਪਰਿਵਾਰ ਵਾਲੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਦਾ ਪੋਸਟਮਾਰਟਮ ਨਾ ਹੋਵੇ ਪਰ ਇਹ ਸੰਭਵ ਨਹੀਂ ਹੈ। ਜਦ ਪਰਿਵਾਰ ਹਸਪਤਾਲ ਖਿਲਾਫ ਕਾਰਵਾਈ ਚਾਹੁੰਦਾ ਹੈ ਤਾਂ ਅਜਿਹੀ ਜਾਂਚ ਕਰਵਾਉਣੀ ਹੋਵੇਗੀ ਅਤੇ ਜਾਂਚ ਕੇਵਲ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਹੋਵੇਗੀ।PunjabKesariਹਸਪਤਾਲ ਦੇ ਮਾਲਕ ਨੇ ਦੋਸ਼ਾਂ ਨੂੰ ਨਕਾਰਿਆ
ਹਸਪਤਾਲ ਦੇ ਡਾਕਟਰ ਨਾਲ ਜਦ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪ੍ਰਦੀਪ ਸਿੰਘ ਨੂੰ ਜਦ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਦੋਂ ਉਸ ਨੂੰ ਮਿਰਗੀ ਦੇ ਦੌਰੇ ਪੈ ਰਹੇ ਸੀ ਅਤੇ ਪਰਿਵਾਰ ਵਾਲਿਆਂ ਅਨੁਸਾਰ ਵੀ ਉਸ ਨੂੰ ਇਹ ਸ਼ਿਕਾਇਤ ਸੀ। ਅੱਜ ਸਕੂਲ ਵਿਚ ਵੀ ਪ੍ਰਦੀਪ ਦੀ ਸਿਹਤ ਖਰਾਬ ਹੋਈ ਸੀ। ਉਨ੍ਹਾਂ ਕਿਹਾ ਕਿ ਮੈਂ ਤਾਂ ਹਸਪਤਾਲ ਵਿਚ ਆਉਂਦੇ ਹੀ ਬੱਚੇ ਨੂੰ ਆਕਸੀਜਨ ਲਾ ਕੇ ਜੋ ਜ਼ਰੂਰੀ ਇਲਾਜ ਸੀ ਉਹ ਸ਼ੁਰੂ ਕਰ ਦਿੱਤਾ ਸੀ ਪਰ ਅਚਾਨਕ ਸ਼ਾਮ 5.15 ਵਜੇ ਪ੍ਰਦੀਪ ਨੂੰ ਫਿਰ ਦੌਰੇ ਸ਼ੁਰੂ ਹੋ ਗਏ ਅਤੇ ਉਸ ਦੀ ਮੌਤ ਹੋ ਗਈ। ਮੌਤ ਸਬੰਧੀ ਉਨ੍ਹਾਂ ਕਿਹਾ ਕਿ ਇਸ ਬੀਮਾਰੀ ਵਿਚ ਬ੍ਰੇਨ ਹੈਮਰੇਜ ਵੀ ਹੋ ਸਕਦੀ ਹੈ ਅਤੇ ਉਲਟੀਆਂ ਆਉਣ ਕਾਰਣ ਵੀ ਕਈ ਵਾਰ ਸਰੀਰ ਵਿਚ ਕੁਝ ਕਮੀ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪੱਖ ਤੋਂ ਕਿਤੇ ਵੀ ਲਾਪ੍ਰਵਾਹੀ ਨਹੀਂ ਹੋਈ ਹੈ।


Bharat Thapa

Content Editor

Related News