ਕੁੱਟਮਾਰ ਦੇ ਮਾਮਲੇ ''ਚ 7 ਨਾਮਜ਼ਦ
Tuesday, Jul 18, 2017 - 06:47 PM (IST)

ਕਪੂਰਥਲਾ(ਮਲਹੋਤਰਾ)— ਪੁਰਾਣੀ ਰੰਜਿਸ਼ ਦੇ ਚਲਦੇ ਪਹਿਲਾਂ ਮਾਰਕਫੈਡ ਚੌਂਕ, ਫਿਰ ਸਿਵਲ ਹਸਪਤਾਲ ਪਰਿਸਰ 'ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਕੁੱਟਮਾਰ ਕਰਨ ਦੇ ਅਰੋਪ 'ਚ ਥਾਣਾ ਸਿਟੀ ਦੀ ਪੁਲਸ ਨੇ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ 'ਚ ਮਨਿੰਦਰ ਸਿੰਘ ਪੁੱਤਰ ਪਾਖਰ ਸਿੰਘ ਨਿਵਾਸੀ ਪਿੰਡ ਵਡਾਲਾ ਕਲਾਂ ਨੇ ਦੱਸਿਆ ਕਿ ਉਹ ਵੈਲਡਿੰਗ ਦਾ ਕੰਮ ਕਰਦਾ ਹੈ। ਐਤਵਾਰ ਨੂੰ ਉਹ ਆਪਣੇ ਦੋਸਤ ਸਾਬੀ ਪੁੱਤਰ ਹਰਜਿੰਦਰ ਸਿੰਘ ਨਿਵਾਸੀ ਪ੍ਰੀਤ ਨਗਰ ਕਪੂਰਥਲਾ ਨੂੰ ਮਿਲਣ ਆਇਆ ਸੀ, ਉਥੇ ਜੱਸਾ ਅਤੇ ਉਸ ਦੇ ਸਾਥੀਆਂ ਨੇ ਪ੍ਰੀਤ ਨਗਰ ਖੇਤਰ 'ਚ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਿਸ ਨਾਲ ਉਸ ਦਾ ਦੋਸਤ ਸਾਬੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੇ ਅੱਗੇ ਦੱਸਿਆ ਕਿ ਜਦੋਂ ਉਹ ਅਤੇ ਉਸ ਦਾ ਦੋਸਤ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਕਪੂਰਥਲਾ ਪਹੁੰਚੇ ਤਾਂ ਦੋਸ਼ੀ ਗੋਪੀ ਪੁੱਤਰ ਗੇਂਦੂ ਨਿਵਾਸੀ ਸੰਤਪੁਰਾ, ਸੰਨੀ ਨਿਵਾਸੀ ਪਿੰਡ ਨਵਾਂ ਪਿੰਡ ਭੱਠੇ, ਮੰਨਾ ਪੁੱਤਰ ਕਾਲੂ ਨਿਵਾਸੀ ਨਜਦੀਕ ਬਾਬਾ ਤੇਲੂ ਦੀ ਕੁਟੀਆ, ਸੁਖਰਾਜ ਉਰਫ ਸੁੱਖਾ ਨਿਵਾਸੀ ਪਿੰਡ ਮੈਣਵਾਂ, ਜੋਧਾ ਨਿਵਾਸੀ ਪਿੰਡ ਡੋਗਰਾਂਵਾਲ ਤੇ ਹੋਰ ਜਿਸਦੇ ਕੋਲ ਤੇਜਧਾਰ ਹਥਿਆਰ ਸਨ ਨੇ ਹਸਪਤਾਲ 'ਚ ਉਸ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਕੁੱਟਮਾਰ ਕਰਨ ਤੋਂ ਬਾਅਦ ਮੌਕੇ ਦਾ ਫਾਇਦਾ ਉਠਾ ਕੇ ਉਥੋਂ ਭੱਜ ਨਿਕਲੇ। ਥਾਣਾ ਸਿਟੀ ਨੇ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।