ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ ਹੋਈ 6

07/24/2017 7:59:22 AM

ਚੰਡੀਗੜ੍ਹ  (ਪਾਲ) - ਸ਼ਹਿਰ 'ਚ ਵਧਦੇ ਸਵਾਈਨ ਫਲੂ ਦੇ ਮਰੀਜ਼ਾਂ 'ਚ ਇਕ ਹੋਰ ਮਰੀਜ਼ ਦਾ ਵਾਧਾ ਹੋ ਗਿਆ ਹੈ। ਐਤਵਾਰ ਨੂੰ ਅੰਬਾਲਾ ਦੀ ਰਹਿਣ ਵਾਲੀ ਇਕ ਲੜਕੀ 'ਚ ਸਵਾਈਨ ਫਲੂ ਦੀ ਪੁਸ਼ਟੀ ਹੋਈ ਹੈ। ਮਰੀਜ਼ ਨੂੰ ਫਿਲਹਾਲ ਜੀ. ਐੱਮ. ਐੱਸ. ਐੱਚ.-16 'ਚ ਦਾਖਲ ਕਰਵਾਇਆ ਗਿਆ, ਇਸਦੇ ਨਾਲ ਹੀ ਸ਼ਹਿਰ 'ਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 6 ਹੋ ਚੁੱਕੀ ਹੈ। ਸਵਾਈਨ ਫਲੂ ਦੇ ਨਾਲ ਹੀ ਸ਼ਹਿਰ 'ਚ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ ਵਧ ਗਿਆ ਹੈ। ਵਿਭਾਗ ਵਲੋਂ ਹੁਣ ਤਕ 18 ਮਾਮਲਿਆਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਹਾਲਾਂਕਿ ਸਵਾਈਨ ਫਲੂ ਵਿਭਾਗ ਵਲੋਂ ਇਸ ਮਰੀਜ਼ ਦੀ ਪੁਸ਼ਟੀ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਵਾਈਨ ਫਲੂ ਦੇ ਦੋ ਹੋਰ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਸੀ। ਦੋਵਾਂ ਮਰੀਜ਼ਾਂ ਦੀ ਰਿਪੋਰਟ ਪੀ. ਜੀ. ਆਈ. 'ਚ ਕਨਫਰਮ ਹੋਈ ਸੀ ਤੇ ਸਾਵਧਾਨੀ ਵਜੋਂ ਦੋਵਾਂ ਨੂੰ ਸੈਕਟਰ-16 ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸਿਹਤ ਵਿਭਾਗ ਦੀ ਮੰਨੀਏ ਤਾਂ ਇਕ ਮਰੀਜ਼ ਸੈਕਟਰ-35 ਦੀ ਰਹਿਣ ਵਾਲੀ 35 ਸਾਲਾ ਔਰਤ ਹੈ, ਜਦਕਿ ਦੂਸਰਾ ਮਰੀਜ਼ ਮੋਹਾਲੀ ਦਾ ਦੱਸਿਆ ਜਾ ਰਿਹਾ ਹੈ। ਦੋਵਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।


Related News