ਘਰ ''ਚੋਂ 6 ਲੱਖ ਦੇ ਗਹਿਣੇ ਤੇ 95 ਹਜ਼ਾਰ ਦੀ ਨਕਦੀ ਚੋਰੀ

11/18/2017 7:41:28 AM

ਭਿੰਡੀ ਸੈਦਾਂ,   (ਗੁਰਜੰਟ)-  ਥਾਣਾ ਭਿੰਡੀ ਸੈਦਾਂ ਅਧੀਨ ਆਉਂਦੇ ਪਿੰਡ ਜਸਰਾਊਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਇਕ ਘਰ ਨੂੰ ਸੰਨ੍ਹ ਲਾ ਕੇ 20 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 95 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਜਸਰਾਊਰ ਵਾਸੀ ਬਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਤੜਕਸਾਰ 3 ਵਜੇ ਮੇਰੀ ਨੂੰਹ ਬੱਚੇ ਨੂੰ ਦੁੱਧ ਪਿਲਾਉਣ ਲਈ ਉਠੀ ਤਾਂ ਉਸ ਨੇ ਕਮਰੇ ਵਿਚ ਲੱਗੀ ਸੰਨ੍ਹ ਨੂੰ ਦੇਖ ਕੇ ਰੌਲਾ ਪਾ ਕੇ ਸਾਨੂੰ ਜਗਾਇਆ, ਤਦ ਅਸੀਂ ਆ ਕੇ ਦੇਖਿਆ ਤਾਂ ਚੋਰਾਂ ਨੇ ਸਾਡੇ ਘਰ ਦੇ ਇਕ ਕਮਰੇ ਦੇ ਪਿਛਲੇ ਪਾਸਿਓਂ ਸੰਨ੍ਹ ਲਾ ਕੇ 20 ਤੋਲੇ ਸੋਨਾ ਤੇ 95 ਹਜ਼ਾਰ ਦੀ ਨਕਦ ਰਾਸ਼ੀ ਜੋ ਕਿ ਇਕ ਟਰੰਕ ਵਿਚ ਸੀ, ਨੂੰ ਬਾਹਰ ਖੇਤਾਂ ਵਿਚ ਲਿਜਾ ਕੇ ਭੰਨ ਕੇ ਲੈ ਗਏ ਤੇ ਹੋਰ ਸਾਮਾਨ ਵੀ ਚੋਰੀ ਕਰ ਲਿਆ।


Related News