ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ 6 ਗ੍ਰਿਫਤਾਰ

12/24/2017 3:42:39 AM

ਸੁਲਤਾਨਪੁਰ ਲੋਧੀ,   (ਧੀਰ)-  ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੇ ਖਿਲਾਫ ਜ਼ਬਰਦਸਤ ਮੁਹਿੰਮ ਨੂੰ ਛੇੜਦੇ ਹੋਏ ਵੱਖ-ਵੱਖ ਥਾਵਾਂ 'ਤੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਵੱਡੀ ਮਾਤਰਾ 'ਚ ਸ਼ਰਾਬ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਐੱਚ. ਸੀ. ਠਾਕਰ ਸਿੰਘ ਪੁਲਸ ਪਾਰਟੀ ਐੱਚ. ਸੀ. ਧਿਆਨ ਸਿੰਘ, ਪਿੰਦਰ ਸਿੰਘ ਆਦਿ ਨਾਲ ਪਿੰਡ ਕੋਠੇ ਕਾਲਾ ਸਿੰਘ ਦੇ ਨਜ਼ਦੀਕ ਪੁੱਜੇ, ਗਸ਼ਤ ਦੌਰਾਨ ਇਕ ਨੌਜਵਾਨ ਵਜ਼ਨਦਾਰ ਸਾਮਾਨ ਸਮੇਤ ਆ ਰਿਹਾ ਸੀ, ਜਿਸ ਨੂੰ ਰੋਕ ਦੇ ਉਸਦਾ ਨਾਂ ਪੁੱਛਿਆ ਤਾਂ ਉਸਨੇ ਆਪਣਾ ਨਾਂ ਮਨਪ੍ਰੀਤ ਸਿੰਘ ਉਰਫ ਮੰਗਾ ਪੁੱਤਰ ਬਲਵੰਤ ਸਿੰਘ ਵਾਸੀ ਭੁਲਾਣਾ ਥਾਣਾ ਸੁਲਤਾਨਪੁਰ ਲੋਧੀ ਦੱਸਿਆ, ਜਿਸਦੇ ਕੋਲ ਪਲਾਸਟਿਕ ਦੀ ਕੈਨੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। 
ਇਸੇ ਤਰ੍ਹਾਂ ਇਕ ਹੋਰ ਮਾਮਲੇ 'ਚ ਐੱਚ. ਸੀ. ਲਖਵਿੰਦਰ ਸਿੰਘ, ਐੱਚ. ਸੀ. ਰਜਿੰਦਰ ਕੁਮਾਰ, ਐੱਚ. ਸੀ. ਗੁਰਦੇਵ ਸਿੰਘ, ਪੀ. ਐੱਚ. ਜੀ. ਮੁਖਤਿਆਰ ਸਿੰਘ ਦੇ ਨਾਲ ਮੋਟਰਸਾਈਕਲਾਂ 'ਤੇ ਗਸ਼ਤ ਕਰਦੇ ਹੋਏ ਚੱਕੀ ਡੱਲਾ ਤੋਂ ਪਿੰਡ ਅਮਰਜੀਤਪੁਰ ਮੰਨਿਆਲਾ ਤਰਫ ਨੂੰ ਜਾ ਰਹੇ ਸਨ ਤਾਂ ਪਿੰਡ ਮਨਿਆਲਾ ਵਲੋਂ ਇਕ ਨੌਜਵਾਨ ਜਿਸਦੇ ਮੋਢੇ 'ਤੇ ਪਲਾਸਟਿਕ ਦੀ ਕੈਨੀ ਸੀ, ਉਹ ਪੁਲਸ ਪਾਰਟੀ ਨੂੰ ਵੇਖ ਕੇ ਨਜ਼ਦੀਕ ਆਲੂਆਂ ਦੇ ਖੇਤ 'ਚ ਵੜ ਗਿਆ, ਜਿਸ ਨੂੰ ਤੁਰੰਤ ਪੁਲਸ ਕਰਮਚਾਰੀਆਂ ਨੇ ਕਾਬੂ ਕਰਕੇ ਉਸ ਪਾਸੋਂ ਨਾਂ ਪਤਾ ਪੁੱਛਿਆ ਤੇ ਉਸਨੇ ਆਪਣਾ ਨਾਂ ਸੋਨੂੰ ਪੁੱਤਰ ਬੇਲੀ ਰਾਮ ਵਾਸੀ ਮੁਹੱਲਾ ਕੀੜੀ ਡੱਲਾ ਦੱਸਿਆ। ਉਸ ਪਾਸੋਂ ਪਲਾਸਟਿਕ ਦੀ ਕੈਨੀ ਦੀ ਤਲਾਸ਼ੀ ਲੈਣ 'ਤੇ 4 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ।
ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਐੱਚ. ਸੀ. ਰਮੇਸ਼ ਕੁਮਾਰ, ਐੱਚ. ਸੀ. ਠਾਕੁਰ ਸਿੰਘ, ਐੱਚ. ਸੀ. ਪਿੰਦਰ ਸਿੰਘ ਦੇ ਨਾਲ ਗਸ਼ਤ ਕਰਦੇ ਜਾ ਰਹੇ ਸਨ ਤਾਂ ਪਿੰਡ ਮੁਰਾਦਪੁਰ ਦੇ ਨਜ਼ਦੀਕ ਇਕ ਨੌਜਵਾਨ ਨੂੰ ਪੈਦਲ ਆਉਂਦੇ ਵੇਖਿਆ, ਜਿਸ ਦੇ ਹੱਥ 'ਚ ਵੀ ਪਲਾਸਟਿਕ ਦੀ ਕੈਨੀ ਫੜੀ ਹੋਈ ਸੀ। ਨਾਂ ਪਤਾ ਪੁੱਛਣ 'ਤੇ ਉਸਨੇ ਆਪਣਾ ਨਾਂ ਜਤਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਸੈਦੋ ਭੁਲਾਣਾ ਦਸਿਆ, ਜਿਸ ਦੀ ਕੈਨੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਉਕਤ ਤਿੰਨੇ ਮਾਮਲਿਆਂ 'ਚ ਉਕਤ ਫੜੇ ਦੋਸ਼ੀਆਂ ਦੇ ਵਿਰੁੱਧ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਮੌਕੇ ਏ. ਐੱਸ. ਆਈ. ਲਖਬੀਰ ਸਿੰਘ, ਐੱਚ. ਸੀ. ਅਮਰਜੀਤ ਸਿੰਘ ਰੀਡਰ, ਐੱਚ. ਸੀ. ਚਰਨਜੀਤ ਸਿੰਘ, ਐੱਚ. ਸੀ. ਰਜਿੰਦਰ ਕੁਮਾਰ ਆਦਿ ਹਾਜ਼ਰ ਸਨ।
ਫੱਤੂਢੀਂਗਾ, (ਘੁੰਮਣ)- ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਥਾਣਾ ਫੱਤੂਢੀਂਗਾ ਨੇ ਦੱਸਿਆ ਕਿ ਦਲਵਿੰਦਬੀਰ ਸਿੰਘ ਏ. ਐੱਸ. ਆਈ. ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ 'ਤੇ ਚੈਕਿੰਗ ਕਰਨ ਲਈ ਦੇਸਲ ਮੌੜ ਖੜ੍ਹੇ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰੀਸ਼ ਸਿੰਘ ਉਰਫ ਸੋਨੂੰ ਪੁੱਤਰ ਸ਼ਿੰਦਰਪਾਲ ਸਿੰਘ ਵਾਸੀ ਅੰਮ੍ਰਿਤਸਰ ਥਾਣਾ ਤਲਵੰਡੀ ਚੌਧਰੀਆਂ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਪੁਲਸ ਵਲੋਂ ਦੱਸੀ ਜਗ੍ਹਾ 'ਤੇ ਰੇਡ ਕੀਤੀ ਤਾਂ ਹਰੀਸ਼ ਸਿੰਘ ਉਰਫ ਸੋਨੂੰ ਪੁੱਤਰ ਸ਼ਿੰਦਰਪਾਲ ਸਿੰਘ 180 ਲਿਟਰ ਲਾਹਣ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਹੀ ਸ਼ਰਨਜੀਤ ਸਿੰਘ ਹੌਲਦਾਰ ਆਪਣੇ ਸਾਥੀ ਕਰਮਚਾਰੀਆਂ ਲਾਲ ਚੌਕ ਸ਼ਾਹਦੌਲਾ ਵਿਖੇ ਮੌਜੂਦ ਸੀ ਕਿ ਸਾਹਮਣੇ ਤੋਂ ਇਕ ਵਿਅਕਤੀ ਵਜ਼ਨਦਾਰ ਕੈਨੀ ਪਲਾਸਟਿਕ ਫੜੀ ਆਉਂਦਾ ਦਿਖਾਈ ਦਿੱਤਾ ਜਦ ਪੁਲਸ ਪਾਰਟੀ ਨੇ ਪਲਾਸਟਿਕ ਦੀ ਕੈਨੀ ਨੂੰ ਚੈੱਕ ਕੀਤਾ ਤਾਂ ਉਸ 'ਚੋਂ 6750 ਮਿਲੀ ਲਿਟਰ ਦੇਸੀ ਨਾਜਾਇਜ਼ ਸ਼ਰਾਬ ਮਿਲੀ ਤੇ ਪੁਲਸ ਵਲੋਂ ਕਾਬੂ ਕੀਤੇ ਵਿਅਕਤੀ ਨੇ ਆਪਣਾ ਨਾਂ ਰਾਕੇਸ਼ ਕੁਮਾਰ ਪੁੱਤਰ ਕਸਤੂਰੀ ਲਾਲ ਵਾਸੀ ਮੁਹੱਲਾ ਲਲਾਰੀਆਂ ਸੁਲਤਾਨਪੁਰ ਲੋਧੀ ਦੱਸਿਆ। ਪੁਲਸ ਨੇ ਦੋਸ਼ੀ ਦੇ ਖਿਲਾਫ 61-1-14 ਅਧੀਨ ਮੁਕੱਦਮਾ ਦਰਜ ਕਰ ਲਿਆ। ਇਸੇ ਤਰ੍ਹਾਂ ਇਕ ਵੱਖਰੇ ਦੋਸ਼ੀ ਭੁੱਟੋ ਪੁੱਤਰ ਮਹਿੰਦਰ ਸਿੰਘ ਵਾਸੀ ਅੰਮ੍ਰਿਤਸਰ ਥਾਣਾ ਤਲਵੰਡੀ ਚੌਧਰੀਆਂ ਨੂੰ ਬਲਜਿੰਦਰ ਸਿੰਘ ਹੌਲਦਾਰ ਨੇ ਸਮੇਤ ਪੁਲਸ ਪਾਰਟੀ ਚੌਕ ਸ਼ਾਹਦੌਲਾ ਵਿਖੇ ਗਸ਼ਤ ਦੌਰਾਨ ਕਾਬੂ ਕਰਕੇ ਉਸ ਕੋਲੋਂ 6750 ਮਿਲੀਲੀਟਰ ਦੇਸੀ ਨਾਜਾÎਇਜ਼ ਸ਼ਰਾਬ ਬਰਾਮਦ ਕਰਕੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਕਰ ਕੀਤਾ ਹੈ।


Related News