4500 ਕਿਲੋ ਲਾਹਣ ਅਤੇ 1.50 ਲੱਖ ML ਨਾਜਾਇਜ਼ ਸ਼ਰਾਬ ਬਰਾਮਦ

Monday, May 13, 2024 - 12:44 PM (IST)

4500 ਕਿਲੋ ਲਾਹਣ ਅਤੇ 1.50 ਲੱਖ ML ਨਾਜਾਇਜ਼ ਸ਼ਰਾਬ ਬਰਾਮਦ

ਗੁਰਦਾਸਪੁਰ (ਵਿਨੋਦ) : ਆਬਕਾਰੀ ਵਿਭਾਗ ਅਤੇ ਪੁਲਸ ਨੂੰ ਥਾਣਾ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਦੇ ਅਧੀਨ ਪੈਂਦੇ ਪਿੰਡ ਮੌਜਪੁਰ ਦੇ ਬਿਆਸ ਦਰਿਆ ਦੇ ਕੰਢੇ ਸਥਿਤ ਸਰਕੰਡਿਆਂ ’ਚੋਂ 4500 ਕਿਲੋ ਲਾਹਣ ਅਤੇ 1.50 ਲੱਖ ਐੱਮ. ਐੱਲ. ਨਾਜਾਇਜ਼ ਸ਼ਰਾਬ ਬਰਾਮਦ ਹੋਈ। ਇਸ ਸਬੰਧੀ ਆਬਕਾਰੀ ਵਿਭਾਗ ਦੇ ਇੰਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ’ਤੇ ਅਸੀਂ ਡੀ. ਐੱਸ. ਪੀ. ਪੁਲਸ ਰਾਜਬੀਰ ਸਿੰਘ, ਭੈਣੀ ਮੀਆਂ ਖਾਂ ਥਾਣਾ ਇੰਚਾਰਜ ਸੁਮਨਪ੍ਰੀਤ ਕੌਰ, ਆਬਕਾਰੀ ਵਿਭਾਗ ਦੇ ਇੰਸਪੈਕਟਰ ਸੁਰਿੰਦਰ ਕਾਹਲੋਂ ਦੀ ਅਗਵਾਈ ਹੇਠ ਇਲਾਕੇ ’ਚ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ- ਲਹਿੰਦੇ ਪੰਜਾਬ 'ਚ ਨਾਬਾਲਗ ਕੁੜੀ ਦਾ ਨਿਕਾਹ ਕਰਵਾਉਣ ਵਾਲੇ ਰਜਿਸਟਰਾਰ 'ਤੇ ਹੁਣ ਹੋਵੇਗੀ ਕਾਰਵਾਈ

ਪੁਲਸ ਪਾਰਟੀਆਂ ਨੂੰ ਦੇਖ ਕੇ ਸ਼ਰਾਬ ਸਮੱਗਲਰ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਛਾਪੇਮਾਰੀ ਦੌਰਾਨ ਜ਼ਮੀਨ ’ਚੋਂ ਪਲਾਸਟਿਕ ਦੀਆਂ 15 ਤਰਪਾਲਾਂ ’ਚੋਂ 4500 ਕਿਲੋ ਲਾਹਣ ਬਰਾਮਦ ਕੀਤੀ। ਇਸੇ ਤਰ੍ਹਾਂ 1 ਲੱਖ 50 ਹਜ਼ਾਰ ਰੁਪਏ ਦੀ ਨਜਾਇਜ਼ ਸ਼ਰਾਬ ਨਾਲ ਭਰੇ 5 ਪਲਾਸਟਿਕ ਦੇ ਕੈਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਸਾਰੀ ਸ਼ਰਾਬ ਅਤੇ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ। ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਵਿਖੇ ਅਣਪਛਾਤੇ ਸ਼ਰਾਬ ਸਮੱਗਲਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫੈਸਲਾ, ਮੁਸਲਮਾਨਾਂ ਨੂੰ ਲਿਵ-ਇਨ ਰਿਲੇਸ਼ਨਸ਼ਿਪ ’ਚ ਰਹਿਣ ਦਾ ਅਧਿਕਾਰ ਨਹੀਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News