ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 50 ਲੱਖ ਰੁਪਏ

01/13/2018 7:28:21 AM

ਫਗਵਾੜਾ, (ਜਲੋਟਾ)— ਫਗਵਾੜਾ ਪੁਲਸ ਨੇ ਰਿਟਾ. ਫੌਜੀ ਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ 50 ਲੱਖ ਰੁਪਏ ਦੀ ਠੱਗੀ ਦੇ ਦੋਸ਼ ਵਿਚ ਚਲਾਕ ਏਜੰਟ, ਉਸਦੀ ਧਰਮਪਤਨੀ ਤੇ ਹੋਰ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। ਪੀੜਤ ਨੇ ਰਿਟਾਇਰਡ ਫੌਜੀ ਮਨਵਿੰਦਰ ਸਿੰਘ ਵਾਸੀ ਜਲੰਧਰ ਕੈਂਟ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਖੁਲਾਸਾ ਕੀਤਾ ਹੈ ਕਿ ਉਸਦੇ ਨਾਲ  ਦੋਸ਼ੀ ਜਗਤਾਰ ਸਿੰਘ, ਉਸਦੀ ਧਰਮਪਤਨੀ ਅੰਜੂ, ਆਸ਼ੂ ਤੇ ਹੋਰ ਸਾਥੀਆਂ ਨੇ ਉਸਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਦਾ ਸੌਦਾ 50 ਲੱਖ ਰੁਪਏ ਵਿਚ ਕੀਤਾ ਸੀ ਅਤੇ ਉਸ ਕੋਲੋਂ ਉਕਤ ਰਕਮ ਵੀ ਵਸੂਲ ਲਈ। ਇਸਦੇ ਬਾਅਦ ਉਸਨੂੰ ਦੋਸ਼ੀਆਂ ਨੇ ਕੈਨੇਡਾ ਦਾ ਜਾਅਲੀ ਵੀਜ਼ਾ ਲਗਵਾ ਕੇ ਉਸਨੂੰ ਪਾਸਪੋਰਟ ਦੇ ਦਿੱਤਾ, ਜਿਸ ਦਾ ਖੁਲਾਸਾ ਉਨ੍ਹਾਂ ਨੂੰ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ 'ਤੇ ਪਹੁੰਚਣ ਸਮੇਂ ਹੋਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖਬਰ ਲਿਖੇ ਜਾਣ ਤਕ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਸਨ। 


Related News