ਰਾਜਸਥਾਨ ਸਰਕਾਰ ਦਾ ਵੱਡਾ ਐਲਾਨ, ਰਿਆਸੀ ਅੱਤਵਾਦੀ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ 50 ਲੱਖ ਰੁਪਏ
Wednesday, Jun 12, 2024 - 02:13 AM (IST)
 
            
            ਜੈਪੁਰ — ਰਾਜਸਥਾਨ ਸਰਕਾਰ ਨੇ ਜੰਮੂ-ਕਸ਼ਮੀਰ ਦੇ ਰਿਆਸੀ 'ਚ ਐਤਵਾਰ ਨੂੰ ਇਕ ਬੱਸ 'ਤੇ ਹੋਏ ਅੱਤਵਾਦੀ ਹਮਲੇ 'ਚ ਚਾਰ ਮੈਂਬਰ ਗੁਆਉਣ ਵਾਲੇ ਸੂਬੇ ਦੇ ਦੋ ਪਰਿਵਾਰਾਂ ਲਈ 50-50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ। ਐਕਸ-ਗ੍ਰੇਸ਼ੀਆ ਨੂੰ ਮਨਜ਼ੂਰੀ ਦਿੰਦਿਆਂ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਪਰਿਵਾਰਾਂ ਦੇ ਨਾਲ ਖੜ੍ਹੀ ਹੈ, ਜਿਨ੍ਹਾਂ ਨੇ ਅੱਤਵਾਦੀ ਹਮਲੇ 'ਚ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ।
ਇਹ ਵੀ ਪੜ੍ਹੋ- ਦਰਦਨਾਕ ਹਾਦਸਾ: ਬੇਕਾਬੂ ਬੱਸ ਨੇ ਰੇਹੜੀ ਵਾਲਿਆਂ ਨੂੰ ਦਰੜਿਆ, ਇਕ ਦੀ ਮੌਤ ਤੇ ਕਈ ਜ਼ਖਮੀ
ਉਨ੍ਹਾਂ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਜ਼ੀਰੋ ਟੋਲਰੈਂਸ ਦੀ ਨੀਤੀ 'ਤੇ ਚੱਲ ਰਿਹਾ ਹੈ ਅਤੇ ਅੱਤਵਾਦੀ ਹਮਲੇ 'ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਅੱਤਵਾਦੀ ਹਮਲੇ 'ਚ ਚਾਰ ਲੋਕਾਂ ਦੀ ਪਛਾਣ ਰਾਜੇਂਦਰ ਸੈਣੀ (42), ਮਮਤਾ ਸੈਣੀ (40), ਪੂਜਾ ਸੈਣੀ (30) ਅਤੇ ਲਿਵੰਸ਼ (2) ਵਜੋਂ ਹੋਈ ਸੀ। ਇਹ ਸਾਰੇ ਜੈਪੁਰ ਦੇ ਰਹਿਣ ਵਾਲੇ ਸਨ। ਮਮਤਾ ਸੈਣੀ ਰਾਜਿੰਦਰ ਸੈਣੀ ਦੀ ਪਤਨੀ ਸੀ ਜਦਕਿ ਲਿਵੰਸ਼ ਪੂਜਾ ਸੈਣੀ ਦਾ ਪੁੱਤਰ ਸੀ। ਹਮਲੇ 'ਚ ਪੂਜਾ ਦਾ ਪਤੀ ਪਵਨ ਸੈਣੀ (32) ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੀੜਤਾਂ ਦੀਆਂ ਲਾਸ਼ਾਂ ਮੰਗਲਵਾਰ ਨੂੰ ਜੈਪੁਰ ਲਿਆਂਦੀਆਂ ਗਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            