ਜਗਰਾਓਂ ''ਚ ''ਆਪ'' ਨੂੰ ਜ਼ਬਰਦਸਤ ਝਟਕਾ, 50 ਪਰਿਵਾਰ ਕਾਂਗਰਸ ''ਚ ਸ਼ਾਮਲ (ਵੀਡੀਓ)
Monday, Jan 23, 2017 - 01:21 PM (IST)
ਜਗਰਾਓਂ : ਜਗਰਾਓਂ ਦੇ ਪਿੰਡ ਸਿੱਧਵਾਂ ਬੇਟੇ ਨੇੜਲੇ ਬਾਕੀ ਪਿੰਡਾਂ ''ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਜ਼ਬਰਦਸਤ ਝਟਕਾ ਲੱਗਿਆ, ਜਦੋਂ 50 ਦੇ ਕਰੀਬ ਪਰਿਵਾਰ ਝਾੜੂ ਨੂੰ ਛੱਡ ਕੇ ਕਾਂਗਰਸ ''ਚ ਸ਼ਾਮਲ ਹੋ ਗਏ। ਇਨ੍ਹਾਂ ਸਾਰੇ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਦੇ ਜਗਰਾਓਂ ਤੋਂ ਉਮੀਦਵਾਰ ਮਲਕੀਤ ਸਿੰਘ ਦਾਖਾਂ ਨੇ ਪਾਰਟੀ ''ਚ ਸ਼ਾਮਲ ਕਰਾਇਆ। ਉਨ੍ਹਾਂ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਲੋਕ ਬਹੁਤ ਮਿਹਨਤੀ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ''ਆਪ'' ਇਨ੍ਹਾਂ ਨੂੰ ਨਾ ਪੂਰੇ ਹੋਣ ਵਾਲੇ ਸੁਪਨੇ ਦਿਖਾ ਰਹੀ ਸੀ ਪਰ ਹੁਣ ਇਹ ਲੋਕ ਪਾਰਟੀ ਦੇ ਲਾਅਰਿਆਂ ਤੋਂ ਤੰਗ ਆ ਕੇ ਕਾਂਗਰਸ ''ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਮਲਕੀਤ ਸਿੰਘ ਦਾਖਾਂ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਜਿੱਤ ਪੱਕੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਹੀ ਸੂਬੇ ਦੇ ਮੁੱਖ ਮੰਤਰੀ ਬਣਨਗੇ।
