12000 ਦੀ ਨਕਦੀ ਸਮੇਤ 5 ਸੱਟੇਬਾਜ਼ ਕਾਬੂ

Saturday, Aug 24, 2024 - 12:38 PM (IST)

12000 ਦੀ ਨਕਦੀ ਸਮੇਤ 5 ਸੱਟੇਬਾਜ਼ ਕਾਬੂ

ਫਾਜ਼ਿਲਕਾ (ਲੀਲਾਧਰ) : ਥਾਣਾ ਸਿਟੀ ਪੁਲਸ ਨੇ 12000 ਦੀ ਨਕਦੀ ਸਮੇਤ 5 ਸੱਟੇਬਾਜ਼ਾਂ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਇਕਬਾਲ ਸਿੰਘ ਸੀ. ਆਈ. ਏ. ਸਟਾਫ਼ ਫਾਜ਼ਿਲਕਾ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਅਤੇ ਚੈਕਿੰਗ ਸੰਬੰਧੀ ਸ਼ੱਕੀ ਪੁਰਸ਼ਾ ਦੀ ਤਲਾਸ਼ ਵਿਚ ਰਵਾਨਾ ਸੀ।

ਜਦ ਪੁਲਸ ਪਾਰਟੀ ਸ਼ਾਸ਼ਤਰੀ ਚੌਂਕ ਫਾਜਲਿਕਾ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਕਰਨ ਪੁੱਤਰ ਜੰਗੀਰ ਸਿੰਘ ਵਾਸੀ ਧੋਬੀਘਾਟ ਮੁਹੱਲਾ ਗਲੀ ਨੰਬਰ-4 ਫਾਜ਼ਿਲਕਾ, ਕਰਨ ਪੁੱਤਰ ਖੁਸ਼ੀ ਰਾਮ ਵਾਸੀ ਅੰਨਦਪੁਰ ਮੁਹੱਲਾ ਫਾਜ਼ਿਲਕਾ, ਲਖਵਿੰਦਰ ਸਿੰਘ ਪੁੱਤਰ ਸੋਨੂੰ ਵਾਸੀ ਆਲਮਸ਼ਾਹ ਰੋਡ ਫਾਜ਼ਿਲਕਾ, ਪ੍ਰਿੰਸ ਵਰਮਾ ਪੁੱਤਰ ਸੋਨੂੰ ਵਾਸੀ ਅਨੰਦ ਪੁਰ ਮੁਹੱਲਾ ਫਾਜਲਿਕਾ, ਸਾਜਨ ਪੁੱਤਰ ਮਹਿੰਦਰ ਸਿੰਘ ਵਾਸੀ ਧੋਬੀਘਾਟ ਫਾਜ਼ਿਲਕਾ ਦੜਾ-ਸੱਟਾ ਲਿਖਣ ਦੇ ਆਦੀ ਹਨ। ਉਹ ਅੱਜ ਵੀ ਧੋਬੀਘਾਟ ਮੁਹੱਲਾ ਗਲੀ ਨੰਬਰ-4 ਫਾਜ਼ਿਲਕਾ ਖ਼ਾਲੀ ਜਗ੍ਹਾ 'ਤੇ ਸ਼ਰੇਆਮ ਦੜ੍ਹਾ-ਸੱਟਾ ਲਿਖ ਰਹੇ ਹਨ, ਜਿਨ੍ਹਾਂ 'ਤੇ ਪੁਲਸ ਨੇ ਪਰਚਾ ਦਰਜ ਕਰ ਕਾਬੂ ਕਰ ਗਿਆ ਹੈ। ਬਾਅਦ ਵਿੱਚ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।


author

Babita

Content Editor

Related News