5 ਤੱਕ ਜਲੰਧਰ ਬੱਸ ਅੱਡੇ ਦੀ ਸਕਿਓਰਿਟੀ ਜਮ੍ਹਾ ਨਾ ਹੋਣ ''ਤੇ 20 ਲੱਖ ਹੋਣਗੇ ਜ਼ਬਤ

Monday, Apr 02, 2018 - 06:24 AM (IST)

ਜਲੰਧਰ, (ਪੁਨੀਤ)— ਬੱਸ ਅੱਡੇ ਦਾ ਟੈਂਡਰ 50 ਲੱਖ ਹਰ ਮਹੀਨੇ ਦਾ ਕਿਰਾਏ 'ਤੇ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਹੈ। ਜਿਸ ਲਈ ਸਕਿਓਰਿਟੀ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 5 ਅਪ੍ਰੈਲ ਹੈ। ਜੇਕਰ ਇਸ ਦਿਨ ਤੱਕ ਰਕਮ ਜਮ੍ਹਾ ਨਾ ਹੋ ਸਕੀ ਤਾਂ 20 ਲੱਖ ਰੁਪਏ ਦੀ ਸਕਿਓਰਿਟੀ ਰਕਮ ਜ਼ਬਤ ਹੋ ਜਾਵੇਗੀ।
ਆਰ. ਆਰ. ਕੇ.  ਇੰਫਰਾਸਟਰਕਚਰ ਕੰਪਨੀ ਨੂੰ ਉਕਤ ਠੇਕਾ ਬੀਤੇ ਮਹੀਨੇ 20 ਮਾਰਚ ਦੇ ਕਰੀਬ ਦਿੱਤਾ ਗਿਆ ਸੀ। ਕਿਰਾਏ ਦੇ ਨਾਲ-ਨਾਲ ਬੱਸ ਅੱਡੇ ਦੇ ਰੱਖ-ਰਖਾਅ ਦੀ ਜ਼ਿੰਮੇਦਾਰੀ ਵੀ ਉਕਤ ਕੰਪਨੀ ਦੀ ਹੋਵੇਗੀ। ਇਸ ਲਈ ਕੰਪਨੀ ਨੇ 3 ਕਰੋੜ ਤੋਂ ਜ਼ਿਆਦਾ ਰਕਮ ਦੇਣੀ ਹੈ, ਜਿਸ ਵਿਚ ਡੇਢ ਕਰੋੜ ਨਕਦੀ ਤੇ ਜੀ. ਐੱਸ. ਟੀ. ਸਮੇਤ 1.75 ਕਰੋੜ ਦੀ ਬੈਂਕ ਗਾਰੰਟੀ ਦੇਣੀ ਹੈ, ਜਿਸ ਲਈ ਇਹ ਆਖਰੀ 4 ਦਿਨ ਬਚੇ ਹਨ। ਉਕਤ ਰਕਮ ਦੇਣ ਦੇ ਬਾਅਦ ਬੱਸ ਅੱਡਾ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਜਾਵੇਗਾ। ਇਸ ਤੋਂ ਬਾਅਦ ਬੱਸ ਅੱਡੇ ਤੋਂ ਹੋਣ ਵਾਲੀ ਆਮਦਨ ਵੀ ਉਕਤ ਕੰਪਨੀ ਦੀ ਰਹੇਗੀ। ਇਸ ਦੀ ਕੰਪਨੀ ਵੱਲੋਂ ਪਾਰਕਿੰਗ, ਦੁਕਾਨਾਂ ਦਾ ਕਿਰਾਇਆ, ਬੱਸਾਂ ਦੀ ਅੱਡਾ ਫੀਸ ਆਦਿ ਵਸੂਲ ਕੀਤੀ ਜਾਵੇਗੀ।


Related News