ਮਣੀਪੁਰ ਹਿੰਸਾ ਦੇ ਸ਼ਿਕਾਰ ਹੋਏ 5 ਬੱਚੇ 3 ਦਿਨ ਜੰਗਲ ’ਚ ਬਿਤਾਉਣ ਤੋਂ ਬਾਅਦ ਪਹੁੰਚੇ ਫਿਰੋਜ਼ਪੁਰ

08/10/2023 6:35:39 PM

ਫਿਰੋਜ਼ਪੁਰ (ਕੁਮਾਰ) : ਮਣੀਪੁਰ ਹਿੰਸਾ ’ਚ ਕਈ ਪਰਿਵਾਰ ਤਬਾਹ ਹੋ ਚੁੱਕੇ ਹਨ ਅਤੇ ਕਈ ਲੋਕ ਆਪਣੀ ਜਾਨ ਗੁਆ ​​ਚੁੱਕੇ ਹਨ ਅਤੇ ਮਣੀਪੁਰ ਹਿੰਸਾ ਦੇ ਕਈ ਪੀੜਤ ਆਪਣੀ ਜਾਨ ਬਚਾ ਕੇ ਦੂਜੇ ਰਾਜਾਂ ’ਚ ਆਪਣੇ ਰਿਸ਼ਤੇਦਾਰਾਂ ਕੋਲ ਸ਼ਿਫਟ ਹੋ ਰਹੇ ਹਨ। ਮਣੀਪੁਰ ਹਿੰਸਾ ਦਾ ਸ਼ਿਕਾਰ ਹੋਏ ਇਕ ਪਰਿਵਾਰ ਦੇ 5 ਬੱਚੇ ਆਪਣੀ ਦਾਦੀ ਸਮੇਤ ਫਿਰੋਜ਼ਪੁਰ ਪਹੁੰਚੇ ਹਨ ਅਤੇ ਇਨ੍ਹਾਂ ਬੱਚਿਆਂ ਨੂੰ ਫਿਰੋਜ਼ਪੁਰ ਛਾਉਣੀ ਦੇ ਸੇਂਟ ਜੋਸਫ ਹਾਈ ਸਕੂਲ ਨੇ ਗੋਦ ਲਿਆ ਹੈ। ਸੇਂਟ ਜੋਸਫ ਹਾਈ ਸਕੂਲ ਫਿਰੋਜ਼ਪੁਰ ਛਾਉਣੀ ਵਲੋਂ ਇਨ੍ਹਾਂ ਬੱਚਿਆਂ ਨੂੰ ਵਰਦੀਆਂ ਅਤੇ ਕਿਤਾਬਾਂ ਆਦਿ ਦਿੱਤੀਆਂ ਗਈਆਂ ਹਨ। ਇਸ ਸਬੰਧੀ ਸੰਪਰਕ ਕਰਨ ’ਤੇ ਸੇਂਟ ਜੋਸਫ ਕੈਥੋਲਿਕ ਚਰਚ ਦੇ ਫਾਦਰ ਮਾਈਕਲ ਅਤੇ ਸੇਂਟ ਜੋਸਫ ਹਾਈ ਸਕੂਲ ਦੀ ਪ੍ਰਿੰਸੀਪਲ ਅਨੀਲਾ ਨੇ ਕਿਹਾ ਕਿ ਉਹ ਇਨ੍ਹਾਂ ਬੱਚਿਆਂ ਨੂੰ ਬਿਨਾਂ ਕਿਸੇ ਫੀਸ ਤੋਂ ਸਿੱਖਿਆ ਦਿਵਾਉਣਗੇ ਅਤੇ ਇਨ੍ਹਾਂ ਦਾ ਸਾਰਾ ਖ਼ਰਚ ਸਕੂਲ ਵਲੋਂ ਚੁੱਕਿਆ ਜਾਵੇਗਾ।

PunjabKesari

ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਕੁਝ ਸਾਲ ਪਹਿਲਾਂ ਇਕ ਪਰਿਵਾਰ ਦੇ ਇਕ ਨੌਜਵਾਨ ਜਿਸ ਦੇ 3 ਬੱਚੇ ਹਨ, ਨੂੰ ਅੱਤਵਾਦੀਆਂ ਨੇ ਮਾਰ ਦਿੱਤਾ ਸੀ ਅਤੇ ਉਸ ਦਾ ਭਰਾ ਜੋ ਬੀ. ਐੱਸ. ਐੱਫ. ਦਾ ਜਵਾਨ ਹੈ, ਦੇ ਵੀ 2 ਬੱਚੇ ਮਣੀਪੁਰ ’ਚ ਆਪਣੀ ਦਾਦੀ ਕੋਲ ਰਹਿੰਦੇ ਹਨ।

ਇਹ ਵੀ ਪੜ੍ਹੋ :  ਸੁਖਜਿੰਦਰ ਰੰਧਾਵਾ ਦੇ ਬਿਆਨ ’ਤੇ ਸੁਨੀਲ ਜਾਖ਼ੜ ਦਾ ਪਲਟਵਾਰ, ‘ਮੈਂ ਕੁੱਝ ਕਿਹਾ ਤਾਂ ਮੂੰਹ ਲੁਕਾਉਂਦੇ ਫਿਰੋਂਗੇ’

ਹੁਣ ਮਣੀਪੁਰ ’ਚ ਹੋਈ ਹਿੰਸਾ ’ਚ ਇਸ ਪਰਿਵਾਰ ਦੇ ਘਰ ਨੂੰ ਅਪਰਾਧੀਆਂ ਨੇ ਸਾੜ ਦਿੱਤਾ ਹੈ। ਇਹ ਪੰਜ ਬੱਚੇ ਅਤੇ ਉਨ੍ਹਾਂ ਦੀ ਦਾਦੀ ਆਪਣੀ ਜਾਨ ਬਚਾਉਂਦੇ ਹੋਏ ਜੰਗਲ ’ਚ ਚਲੇ ਗਏ, ਜਿੱਥੇ ਉਹ 3 ਦਿਨ ਰਹੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਕੈਂਪ ’ਚ ਲਿਜਾਇਆ ਗਿਆ ਅਤੇ ਇਨ੍ਹਾਂ ਬੱਚਿਆਂ ਨੇ ਬੀ. ਐੱਸ. ਐੱਫ. ’ਚ ਨੌਕਰੀ ਕਰਦੇ ਆਪਣੇ ਤਾਇਆ ਨਾਲ ਸੰਪਰਕ ਕੀਤਾ। ਬੱਚਿਆਂ ਨੂੰ ਤਾਇਆ ਰੇਸਕਿਊ ਕਰ ਕੇ ਇਨ੍ਹਾਂ ਬੱਚਿਆਂ ਨੂੰ ਸੁਰੱਖਿਅਤ ਫਿਰੋਜ਼ਪੁਰ ਲੈ ਆਇਆ। ਇਨ੍ਹਾਂ ਬੱਚਿਆਂ ਦੀਆਂ ਅੱਖਾਂ ’ਚ ਮਣੀਪੁਰ ਹਿੰਸਾ ਦੀ ਦਹਿਸ਼ਤ ਅੱਜ ਵੀ ਝਲਕਦੀ ਹੈ। ਸੇਂਟ ਜੋਸਫ ਹਾਈ ਸਕੂਲ ਦੇ ਪ੍ਰਿੰਸੀਪਲ ਅਤੇ ਚਰਚ ਦੇ ਫਾਦਰ ਨੇ ਕਿਹਾ ਹੈ ਕਿ ਇਨ੍ਹਾਂ ਬੱਚਿਆਂ ਦੇ ਦਿਲਾਂ ’ਚ ਬੈਠੇ ਡਰ ਨੂੰ ਦੂਰ ਕਰ ਕੇ ਉਨ੍ਹਾਂ ਨੂੰ ਪੜ੍ਹਾਈ ਕਰਵਾਈ ਜਾਵੇਗੀ। 

ਇਹ ਵੀ ਪੜ੍ਹੋ : ਯਾਤਰੀਆਂ ਲਈ ਅਹਿਮ ਖ਼ਬਰ: ਪੰਜਾਬ 'ਚ 3 ਤਿੰਨ ਸਰਕਾਰੀ ਬੱਸਾਂ ਦਾ ਰਹੇਗਾ ਚੱਕਾ ਜਾਮ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News