400 ਲੀਟਰ ਅਲਕੋਹਲ ਬਰਾਮਦ

07/28/2017 6:12:26 AM

ਝਬਾਲ,   (ਨਰਿੰਦਰ)-  ਪਿੰਡ ਜਗਤਪੁਰਾ ਵਿਖੇ ਐਕਸਾਈਜ਼ ਵਿਭਾਗ ਨੇ ਸਥਾਨਕ ਪੁਲਸ ਦੀ ਮਦਦ ਨਾਲ ਨਾਜਾਇਜ਼ ਸ਼ਰਾਬ ਬਣਾਉਣ ਲਈ ਰੱਖੀ 400 ਲੀਟਰ ਅਲਕੋਹਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
 ਜਾਣਕਾਰੀ ਦਿੰਦਿਆਂ ਐਕਸਾਈਜ਼ ਇੰਸਪੈਕਟਰ ਮੈਡਮ ਰਾਜਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਜਗਤਪੁਰਾ ਵਿਖੇ ਅਲਕੋਹਲ ਨਾਲ ਸ਼ਰਾਬ ਬਣਾਉਣ ਦੀ ਸੂਚਨਾ ਮਿਲਣ 'ਤੇ ਐਕਸਾਈਜ਼ ਵਿਭਾਗ ਨੇ ਸਥਾਨਿਕ ਪੁਲਸ ਦੀ ਮਦਦ ਨਾਲ ਕਸ਼ਮੀਰ ਸਿੰਘ ਪੁੱਤਰ ਦਿਦਾਰ ਸਿੰਘ ਦੇ ਘਰ ਛਾਪਾ ਮਾਰਿਆ ਤਾਂ ਉੱਥੋਂ 400 ਲੀਟਰ ਅਲਕੋਹਲ ਬਰਾਮਦ ਹੋਈ। ਇਸ ਨਾਲ ਵੱਡੇ ਪੱਧਰ 'ਤੇ ਨਾਜਾਇਜ਼ ਸ਼ਰਾਬ ਬਣਨੀ ਸੀ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹੀ ਨੁਕਸਾਨਦੇਹ ਹੁੰਦੀ ਹੈ। ਇਸ ਫੜੀ ਗਈ ਅਲਕੋਹਲ ਲਈ ਕਸ਼ਮੀਰ ਸਿੰਘ ਪੁੱਤਰ ਦਿਦਾਰ ਸਿੰਘ ਖਿਲਾਫ ਥਾਣਾ ਝਬਾਲ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News