ਲੰਬੇ ਰੂਟ ਲਈ 40 ਨਵੀਆਂ ਬੱਸਾਂ ਨੂੰ ਸੰਸਦ ਮੈਂਬਰ ਨੇ ਦਿਖਾਈ ਹਰੀ ਝੰਡੀ

Monday, Oct 16, 2017 - 07:38 AM (IST)

ਚੰਡੀਗੜ੍ਹ  (ਵਿਜੇ) - ਦੀਵਾਲੀ ਮੌਕੇ ਸ਼ਹਿਰ ਦੇ ਲੋਕਾਂ ਨੂੰ ਯੂ. ਟੀ. ਪ੍ਰਸ਼ਾਸਨ ਨੇ 40 ਨਵੀਆਂ ਸੀ. ਟੀ. ਯੂ. ਬੱਸਾਂ ਦੀ ਸੌਗਾਤ ਦਿੱਤੀ ਹੈ। ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਐਤਵਾਰ ਨੂੰ ਸੈਕਟਰ-17 ਸਥਿਤ ਆਈ. ਐੱਸ. ਬੀ. ਟੀ. ਤੋਂ ਲੰਬੇ ਰੂਟ 'ਤੇ ਚੱਲਣ ਵਾਲੀਆਂ 40 ਜਨਰਲ ਨਵੀਆਂ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਸ ਮੌਕੇ ਡਾਇਰੈਕਟਰ ਟ੍ਰਾਂਸਪੋਰਟ ਅਮਿਤ ਤਲਵਾੜ ਵੀ ਮੌਜੂਦ ਸਨ। ਖੇਰ ਨੇ ਕਿਹਾ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਟ੍ਰੈਫਿਕ ਵਧ ਰਿਹਾ ਹੈ, ਉਸ ਲਈ ਸ਼ਹਿਰ ਵਿਚ ਵਧੀਆ ਪਬਲਿਕ ਟ੍ਰਾਂਸਪੋਰਟ ਬਹੁਤ ਜ਼ਰੂਰੀ ਹੈ। ਅਮਿਤ ਤਲਵਾੜ ਨੇ ਦੱਸਿਆ ਕਿ ਨਵੀਆਂ ਬੱਸਾਂ ਦਿੱਲੀ, ਹਰਿਦੁਆਰ, ਦੇਹਰਾਦੂਨ, ਅੰਮ੍ਰਿਤਸਰ, ਜਵਾਲਾ ਜੀ ਆਦਿ ਰੂਟਾਂ 'ਤੇ ਚਲਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ 40 ਆਮ ਬੱਸਾਂ ਤੋਂ ਇਲਾਵਾ ਜਲਦੀ ਹੀ ਸੀ. ਟੀ. ਯੂ. ਨੂੰ 40 ਐੱਚ. ਵੀ. ਏ. ਸੀ. ਬੱਸਾਂ ਮਿਲਣਗੀਆਂ, ਜਿਨ੍ਹਾਂ ਲਈ ਟੈਂਡਰ ਪ੍ਰੀਕਿਰਿਆ ਚੱਲ ਰਹੀ ਹੈ। ਇਹ ਬੱਸਾਂ ਸੈਮੀ ਡੀਲਕਸ ਹੋਣਗੀਆਂ। ਇਨ੍ਹਾਂ ਤੋਂ ਇਲਾਵਾ 40 ਸੁਪਰ ਲਗਜ਼ਰੀ ਬੱਸਾਂ ਵੀ ਖਰੀਦੀਆਂ ਜਾ ਰਹੀਆਂ ਹਨ, ਜੋ ਕਿ ਸ਼ਹਿਰ ਦੇ ਵੱਖ-ਵੱਖ ਰੂਟਾਂ 'ਤੇ ਚੱਲਣਗੀਆਂ। ਨਾਲ ਹੀ ਸੀ. ਟੀ. ਯੂ. 20 ਇਲੈਕਟ੍ਰਿਕ ਬੱਸਾਂ ਵੀ ਖਰੀਦ ਰਿਹਾ ਹੈ।


Related News