2 ਹਫਤਿਆਂ ''ਚ ਸੀ. ਟੀ. ਯੂ. ਨੂੰ ਮਿਲਣਗੀਆਂ 35 ਸੈਮੀ ਡੀਲਕਸ ਬੱਸਾਂ
Monday, Apr 01, 2019 - 10:51 AM (IST)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਾਸੀਆਂ ਨੂੰ ਜਲਦੀ ਹੀ ਲੰਬੇ ਰੂਟ 'ਤੇ ਜਾਣ 'ਚ ਕਿਸੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਵਿਭਾਗ ਨੂੰ ਅਗਲੇ 2 ਹਫਤਿਆਂ ਅੰਦਰ ਬਚੀਆਂ 35 ਸੈਮੀ ਡੀਲਕਸ ਬੱਸਾਂ ਦੀ ਡਲਿਵਰੀ ਮਿਲ ਜਾਵੇਗੀ। ਵਿਭਾਗ ਨੂੰ 5 ਬੱਸਾਂ ਦੀ ਡਲਿਵਰੀ ਪਹਿਲਾਂ ਹੀ ਮਿਲ ਗਈ ਸੀ, ਜਿਨ੍ਹਾਂ ਨੂੰ ਗਵਰਨਰ ਦੇ ਸਲਾਹਕਾਰ ਸੋਮਵਾਰ ਨੂੰ ਸੈਕਟਰ-17 ਬੱਸ ਸਟੈਂਡ ਤੋਂ ਹਰੀ ਝੰਡੀ ਦਿਖਾ ਕੇ ਦਿੱਲੀ ਅਤੇ ਲੁਧਿਆਣਾ ਦੇ ਰੂਟ 'ਤੇ ਰਵਾਨਾ ਕਰਨਗੇ।
ਪ੍ਰਸ਼ਾਸਨ ਨੇ ਬਾਕੀ ਬੱਸਾਂ ਦੇ ਆਉਣ 'ਤੇ ਹੀ 3 ਸੂਬਿਆਂ ਦੇ ਵੱਖ-ਵੱਖ ਸ਼ਹਿਰਾਂ ਲਈ ਏਅਰ ਕੰਡੀਸ਼ਨਰ ਬੱਸ ਸਰਵਿਸ ਸ਼ੁਰੂ ਕਰਨੀ ਹੈ। ਇਹ ਸਾਰੀਆਂ ਬੱਸਾਂ ਲੰਬੇ ਰੂਟ 'ਤੇ ਚਲਾਈਆਂ ਜਾਣੀਆਂ ਹਨ। ਇਸ ਸਬੰਧੀ 'ਚ ਟਰਾਂਸਪੋਰਟ ਸਕੱਤਰ ਏ. ਕੇ. ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ 5 ਬੱਸਾਂ ਦੀ ਪਹਿਲੀ ਹੀ ਡਲਿਵਰੀ ਮਿਲ ਗਈ ਸੀ, ਜਿਨ੍ਹਾਂ ਨੇ ਸੋਮਵਾਰ ਨੂੰ ਰਾਜਪਾਲ ਦੇ ਸਲਾਹਕਾਰ ਹਰੀ ਝੰਡੀ ਦੇ ਕੇ ਦਿੱਲੀ ਅਤੇ ਲੁਧਿਆਣਾ ਦੇ ਮਾਰਗ 'ਤੇ ਰਵਾਨਾ ਕਰਨਗੇ।