ਕਾਰ ’ਚੋਂ 35 ਪੇਟੀਆਂ ਸ਼ਰਾਬ ਬਰਾਮਦ
Sunday, Aug 12, 2018 - 12:07 AM (IST)

ਬਰਨਾਲਾ, (ਸਿੰਧਵਾਨੀ, ਰਵੀ)– ਥਾਣਾ ਧਨੌਲਾ ਦੇ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਬੱਸ ਸਟੈਂਡ ਪਿੰਡ ਬਡਬਰ ਕੋਲ ਨਾਕਾਬੰਦੀ ਕੀਤੀ ਹੋਈ ਸੀ, ਜਿਸ ਨੂੰ ਦੇਖ ਕੇ ਕਾਰ ਸਵਾਰ 2 ਅਣਪਛਾਤੇ ਵਿਅਕਤੀ ਮੌਕੇ ’ਤੇ ਕਾਰ ਛੱਡ ਕੇ ਫਰਾਰ ਹੋ ਗਏ। ਉਕਤ ਕਾਰ ਦੀ ਤਲਾਸ਼ੀ ਲੈਂਦਿਅਾਂ ਪੁਲਸ ਨੇ 35 ਪੇਟੀਆਂ ਠੇਕਾ ਸ਼ਰਾਬ ਦੇਸੀ ਹਰਿਆਣਾ ਬਰਾਮਦ ਕੀਤੀ। ਕਾਰ ਸਵਾਰ 2 ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕਰ ਲਿਆ ਗਿਆ ਹੈ।