ਨਹੀਂ ਰੁਕ ਰਿਹਾ ਜੇਲ੍ਹਾਂ 'ਚੋਂ ਮੋਬਾਈਲ ਮਿਲਣ ਦਾ ਸਿਲਸਿਲਾ, ਫ਼ਰੀਦਕੋਟ ਜੇਲ੍ਹ ’ਚੋਂ 32 ਮੋਬਾਈਲ ਬਰਾਮਦ
Saturday, Aug 13, 2022 - 03:45 PM (IST)
ਫ਼ਰੀਦਕੋਟ (ਰਾਜਨ) : ਸਥਾਨਕ ਮਾਡਰਨ ਜੇਲ੍ਹ ਦੀਆਂ ਵੱਖ-ਵੱਖ ਬੈਰਕਾਂ ਦੇ ਬੰਦੀਆਂ ਤੇ ਬੈਰਕਾਂ ਵਿੱਚ ਛੁਪਾ ਕੇ ਰੱਖੇ ਕੁੱਲ 32 ਮੋਬਾਈਲ, 10 ਸਿੰਮ, 3 ਚਾਰਜਰ, 2 ਹੈੱਡਫੋਨ ਅਤੇ ਘੜੀ ਬਰਾਮਦ ਹੋਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਜੇਲ੍ਹ ਸਹਾਇਕ ਸੁਪਰਡੈਂਟ ਰਣਜੀਤ ਸਿੰਘ, ਭਿਵਮਤੇਜ ਸਿੰਗਲਾ ਅਤੇ ਚਿਮਨ ਲਾਲ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਸਹਾਇਕ ਸੁਪਰਡੈਂਟਾਂ ਅਨੁਸਾਰ ਜੇਲ੍ਹ ਦੇ ਬਲਾਕ-ਐੱਲ ਦੀ ਬੈਰਕ-6, ਬਲਾਕ–ਜੇ ਦੀ ਬੈਰਕ-4, ਬਲਾਕ-ਏ ਦੀ ਬੈਰਕ-6 ਅਤੇ ਬਲਾਕ-ਕੇ ਦੀ ਬੈਰਕ-4 ਦੀ ਅਚਾਨਕ ਚੈਕਿੰਗ ਕੀਤੀ ਤਾਂ ਕੈਦੀ ਜੱਜ ਸਿੰਘ, ਕੈਦੀ ਹਰਪ੍ਰੀਤ ਸਿੰਘ, ਹਵਾਲਾਤੀ ਗੁਰਵਿੰਦਰ ਸਿੰਘ, ਹਵਾਲਾਤੀ ਗੌਰਵ ਛਾਬੜਾ, ਹਵਾਲਾਤੀ ਕਿ੍ਰਸ਼ਨ ਕੁਮਾਰ, ਹਵਾਲਾਤੀ ਵਰਿੰਦਰ ਸਿੰਘ, ਹਵਾਲਾਤੀ ਸਿਮਰਜੀਤ ਸਿੰਘ, ਹਵਾਲਾਤੀ ਪ੍ਰਦੀਪ ਕੁਮਾਰ, ਹਵਾਲਾਤੀ ਕੁਲਦੀਪ ਸਿੰਘ, ਹਵਾਲਾਤੀ ਚਮਕੌਰ ਸਿੰਘ, ਕੈਦੀ ਗੁਰਜੈਪਾਲ ਸਿੰਘ, ਹਵਾਲਾਤੀ ਮੋਹਣ ਸਿੰਘ, ਕੈਦੀ ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਉਰਫ਼ ਰਿੰਕੂ ਅਤੇ ਕੈਦੀ ਗੁਰਮੇਲ ਸਿੰਘ ਪਾਸੋਂ ਮੋਬਾਈਲ, 10 ਸਿੰਮ ਬਰਾਮਦਗੀ ਤੋਂ ਇਲਾਵਾ ਜੇਲ੍ਹ ਦੇ ਲੰਗਰ-ਬੀ ਦੀ ਬੈਰਕ-4 ਵਿੱਚੋਂ 12 ਕੀਪੈਡ ਮੋਬਾਈਲ ਲਾਵਾਰਿਸ ਹਾਲਤ ਵਿੱਚ ਬਰਾਮਦਗੀ ਸਮੇਤ ਕੁੱਲ 32 ਮੋਬਾਈਲ ਅਤੇ ਹੋਰ ਸਮੱਗਰੀ ਬਰਾਮਦ ਹੋਈ।
ਡੇਰੇ ’ਚੋਂ ਗੋਲਕ ਚੋਰੀ, ਮੁਕੱਦਮਾ ਦਰਜ
ਸਥਾਨ ਡੇਰਾ ਬਾਬਾ ਗੁੱਦੜ ਮਾਈ ਰੱਜੀ ਪਿੰਡ ਵਾੜਾ ਭਾਈਕਾ ਤੋਂ ਗੋਲਕ ਚੋਰੀ ਮਾਮਲੇ ਵਿੱਚ ਡੇਰੇ ਦੇ ਸੇਵਾਦਾਰ ਗੁਰਬਚਨ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਵਾੜਾ ਭਾਈਕਾ ਦੀ ਸ਼ਿਕਾਇਤ ’ਤੇ ਇਸੇ ਹੀ ਪਿੰਡ ਦੇ ਭਿੰਦਰ ਸਿੰਘ ਅਲਿਆਸ ਭਿੰਦਾ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੇਵਾਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਡੇਰੇ ਦੀ ਗੋਲਕ ਚੋਰੀ ਹੋਂਣ ਤੋਂ ਬਾਅਦ ਜਦ ਉਸਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਵਿਅਕਤੀ ਡੇਰੇ ’ਚੋਂ ਗੋਲਕ ਚੋਰੀ ਕਰਕੇ ਲੈ ਗਿਆ ਹੈ।