ਅਮਰੀਕਾ ਭੇਜਣ ਦੇ ਨਾਂ ''ਤੇ 32 ਲੱਖ ਠੱਗੇ; ਕੇਸ ਦਰਜ
Wednesday, Oct 25, 2017 - 03:10 AM (IST)
ਹੁਸ਼ਿਆਰਪੁਰ, (ਅਸ਼ਵਨੀ)- ਥਾਣਾ ਟਾਂਡਾ ਦੀ ਪੁਲਸ ਨੇ ਕਬੂਤਰਬਾਜ਼ੀ ਦੇ ਦੋਸ਼ 'ਚ ਇਕ ਟਰੈਵਲ ਏਜੰਟ ਸੁਖਵਿੰਦਰ ਸਿੰਘ ਪੁੱਤਰ ਜਗਤ ਸਿੰਘ ਵਾਸੀ ਵਾਰਡ ਨੰ. 2 ਬੇਗੋਵਾਲ, ਜ਼ਿਲਾ ਕਪੂਰਥਲਾ ਖਿਲਾਫ਼ ਧਾਰਾ 406, 420 ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਕੇਸ ਦਰਜ ਕੀਤਾ ਹੈ।
ਕੀ ਹੈ ਮਾਮਲਾ : ਬਲਕਾਰ ਸਿੰਘ ਪੁੱਤਰ ਸੂਰਮ ਸਿੰਘ ਵਾਸੀ ਪਿੰਡ ਘੰਡਰਾ, ਥਾਣਾ ਸਦਰ, ਜ਼ਿਲਾ ਪਠਾਨਕੋਟ ਨੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ 7 ਸਤੰਬਰ 2015 ਨੂੰ ਪਿੰਡ ਨੱਥੂਪੁਰ 'ਚ ਦੋਸ਼ੀ ਨੇ ਉਸ ਦੇ ਲੜਕੇ ਗੁਰਮੀਤ ਸਿੰਘ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਸ ਦੀ ਸਾਲੀ ਦੇ ਘਰ ਆ ਕੇ 20 ਲੱਖ ਰੁਪਏ ਲਏ ਸਨ। ਬਾਅਦ ਵਿਚ ਕੁਝ ਹੋਰ ਕਿਸ਼ਤਾਂ 'ਚ 12 ਲੱਖ ਰੁਪਏ ਦਿੱਤੇ ਗਏ। ਸ਼ਿਕਾਇਤਕਰਤਾ ਅਨੁਸਾਰ ਦੋਸ਼ੀ ਟਰੈਵਲ ਏਜੰਟ ਨੇ ਉਸ ਦੇ ਲੜਕੇ ਨੂੰ ਮੈਕਸੀਕੋ ਲਿਜਾ ਕੇ ਉਥੋਂ ਵਾਪਸ ਭਾਰਤ ਭੇਜ ਦਿੱਤਾ ਸੀ।
ਹਿਊਮਨ ਟਰੈਫਿਕਿੰਗ ਯੂਨਿਟ ਵੱਲੋਂ ਕੀਤੀ ਗਈ ਸੀ ਸ਼ਿਕਾਇਤ ਦੀ ਜਾਂਚ : ਐੱਸ. ਐੱਸ. ਪੀ. ਦੇ ਹੁਕਮਾਂ 'ਤੇ ਸ਼ਿਕਾਇਤ ਦੀ ਜਾਂਚ ਜ਼ਿਲਾ ਪੁਲਸ ਦੇ ਐਂਟੀ ਹਿਊਮਨ ਟਰੈਫਿਕਿੰਗ ਯੂਨਿਟ ਦੇ ਇੰਚਾਰਜ ਇੰਸਪੈਕਟਰ ਮੁਨੀਸ਼ ਕੁਮਾਰ ਸ਼ਰਮਾ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਦੀ ਰਿਪੋਰਟ ਤੋਂ ਬਾਅਦ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।
