32 ਪੇਟੀਆਂ ਸ਼ਰਾਬ ਬਰਾਮਦ, ਦੋਸ਼ੀ ਫਰਾਰ
Tuesday, Jun 26, 2018 - 03:28 AM (IST)
ਬੱਧਨੀ ਕਲਾਂ, (ਬੱਬੀ)- ਥਾਣਾ ਬੱਧਨੀ ਕਲਾਂ ਦੀ ਪੁਲਸ ਪਾਰਟੀ ਨੇ ਬੱਧਨੀ ਕਲਾਂ ਦੀ ਨਵੀਂ ਦਾਨਾ ਮੰਡੀ ਕੋਲ 32 ਪੇਟੀਆਂ ਸ਼ਰਾਬ ਫਡ਼ਣ ’ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਬੱਧਨੀ ਕਲਾਂ ਦੇ ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਸਹਾਇਕ ਥਾਣੇਦਾਰ ਮੰਗਲ ਸਿੰਘ ਬੀਡ਼ ਬੱਧਨੀ ਅਤੇ ਰਾਉਕੇ ਕਲਾਂ ਆਦਿ ਪਿੰਡਾਂ ਤੋਂ ਗਸ਼ਤ ਕਰਕੇ ਜਦ ਵਾਪਸ ਆ ਰਹੇ ਸਨ ਤਾਂ ਗੁਪਤ ਸੁਚਨਾ ਦੇ ਅਾਧਾਰ ’ਤੇ ਛਾਪਾਮਾਰੀ ਕੀਤੀ, ਜਿਸ ਦੌਰਾਨ ਗੱਡੀ ’ਚੋਂ ਸ਼ਰਾਬ ਉਤਾਰ ਰਹੇ ਵਿਅਕਤੀ ਫਰਾਰ ਹੋ ਗਏ ਜਦੋਂ ਕਿ ਉਨ੍ਹਾਂ ਵੱਲੋਂ ਦਾਣਾ ਮੰਡੀ ’ਚ ਰੱਖੀਆਂ 32 ਪੇਟੀਆਂ ਸ਼ਰਾਬ ਬਰਾਮਦ ਕਰ ਲਈ, ਥਾਣਾ ਮੁਖੀ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
