ਸਤਲੁਜ ਦਰਿਆ ਦਾ ਕਹਿਰ: ਮੰਡਾਲਾ ਤੋਂ ਟੁੱਟੇ ਬੰਨ੍ਹ ਕਰਕੇ ਸੁਲਤਾਨਪੁਰ ਲੋਧੀ ਦੇ 30 ਪਿੰਡ ਡੁੱਬੇ, ਪਾਣੀ ''ਚ ਰੁੜ੍ਹਿਆ ਨੌਜਵਾਨ

Wednesday, Jul 12, 2023 - 02:10 PM (IST)

ਸਤਲੁਜ ਦਰਿਆ ਦਾ ਕਹਿਰ: ਮੰਡਾਲਾ ਤੋਂ ਟੁੱਟੇ ਬੰਨ੍ਹ ਕਰਕੇ ਸੁਲਤਾਨਪੁਰ ਲੋਧੀ ਦੇ 30 ਪਿੰਡ ਡੁੱਬੇ, ਪਾਣੀ ''ਚ ਰੁੜ੍ਹਿਆ ਨੌਜਵਾਨ

ਸੁਲਤਾਨਪੁਰ ਲੋਧੀ (ਧੀਰ)-ਸਤਲੁਜ ਦਰਿਆ 'ਚ ਪਏ ਪਾੜ ਕਾਰਨ ਮੰਡਾਲਾ ਤੋਂ ਟੁਟੇ ਬੰਨ੍ਹ ਨੇ ਆਪਣਾ ਕਹਿਰ ਵਰਤਾਉਂਦੇ ਹੋਏ ਜਿੱਥੇ ਜਲੰਧਰ ਜਿਲ੍ਹੇ ਦੇ ਰਕਬਾ ਲੋਹੀਆਂ ਦੇ ਕਈ ਪਿੰਡਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ, ਉਥੇ ਹੀ ਸੁਲਤਾਨਪੁਰ ਲੋਧੀ ਦੇ ਵੀ 2 ਦਰਜਨ ਦੇ ਕਰੀਬ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਕਿ ਉਹ ਕਿਸੇ ਪਹਾੜੀ ਖੇਤਰ ਤੋਂ ਘੱਟ ਪ੍ਰਤੀਤ ਨਹੀ ਹੋ ਰਿਹਾ ਹੈ। ਪਾਣੀ ਦੇ ਇਸ ਕਹਿਰ ਨੇ ਵਾਂਟਾਵਾਲੀ ਕਲਾਂ, ਵਾਂਟਾਵਾਲੀ ਖੁਰਦ, ਸੁਚੇਤ ਗੜ, ਜਬੋਵਾਲ, ਟਿੱਬੀ, ਭਰੋਆਣਾਂ, ਅੱਲੂਵਾਲ, ਆਹਲੀ ਕਲਾਂ, ਆਹਲੀ ਖੁਰਦ, ਮੰਡ ਇੰਦਰਪੁਰ, ਦਾਰੇਵਾਲ, ਚਨੰਨਵਿੰਡੀ, ਸੇਖ ਮਾਂਗਾ, ਸਰੂਪਵਾਲ, ਰਾਮੇਂ, ਸ਼ਾਹਵਾਲਾ ਅੰਦਰੀਸਾ, ਝੁੰਗੀਆਂ ਬੰਦੂ ਆਦਿ ਨੂੰ ਆਪਣੀ ਲਪੇਟ ਚ ਲੈ ਲਿਆ ਅਤੇ ਪਿੰਡ ਵਾਸੀ ਸੁਰੱਖਿਅਤ ਥਾਂਵਾ 'ਤੇ ਪੁੱਜਣੇ ਸ਼ੁਰੂ ਹੋ ਗਏ ਹਨ। ਪਾਣੀ ਦੇ ਖ਼ਤਰਨਾਕ ਰੂਪ ਨੂੰ ਵੇਖ ਕੇ ਹਰ ਵਿਅਕਤੀ ਦੀ ਨਜ਼ਰ ਕੁਦਰਤ 'ਤੇ ਟਿਕੀ ਹੋਈ ਹੈ।

PunjabKesari

ਬੀਤੀ ਰਾਤ ਕਰੀਬ ਡੇਢ ਵਜੇ ਜਦੋ ਹੀ ਪਿੰਡ ਮੰਡਾਲਾ ਤੋਂ ਬੰਨ੍ਹ ਟੁਟਿਆ ਤਾਂ ਕਿਸਾਨਾਂ ਦੀਆਂ ਉਮੀਦਾਂ ਨੂੰ ਰੋੜਦਿਆਂ ਹੋਇਆ ਸੁਲਤਾਨਪੁਰ ਲੋਧੀ ਹਲਕੇ ਨੂੰ ਵੀ ਆਪਣੀ ਲਪੇਟ ਚ ਲੈ ਲਿਆ। ਕਿਸਾਨਾਂ ਵੱਲੋਂ ਲਗਾਏ ਗਏ ਆਰਜੀ ਬੰਨ੍ਹ ਵੀ ਪਾਣੀ ਦੀ ਭੇਟ ਚੜ੍ਹ ਗਏ ਅਤੇ ਉਸ ਨੇ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ, ਹਰਾ ਚਾਰਾ ਅਤੇ ਤੂੜੀ ਨੂੰ ਖ਼ਰਾਬ ਕਰ ਦਿੱਤਾ। ਪ੍ਰਸ਼ਾਸਨ ਦੀ ਆਸ ਛੱਡ ਕੇ ਕਿਸਾਨ ਖ਼ੁਦ ਹੀ ਬੰਨ੍ਹ ਅਤੇ ਮਿਟੀ ਪਾ ਰਹੇ ਸਨ ਕਿ ਅੱਗੇ ਹੋਰ ਨੁਕਸਾਨ ਨਾ ਹੋਵੇ। ਪਹਿਲਾਂ ਬਿਆਸ ਦਰਿਆ ਅਤੇ ਹੁਣ ਸਤਲੁਜ ਦਰਿਆ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਸਾਨਾਂ ਅਮਰ ਸਿੰਘ, ਸ਼ਮਸ਼ੇਰ ਸਿੰਘ, ਬਚਿੱਤਰ ਸਿੰਘ, ਸਰੂਪ ਸਿੰਘ, ਸੁਖਜਿੰਦਰ ਸਿੰਘ, ਗੁਰਜੰਟ ਸਿੰਘ, ਚਰਨਜੀਤ ਸਿੰਘ ਦਾ ਕਹਿਣਾਂ ਹੈ ਕਿ ਸਾਨੂ ਹਮੇਸ਼ਾ ਦਰਿਆ ਬਿਆਸ ਤੋਂ ਮਾਰ ਪੈਦੀ ਹੈ ਕਿਉਕਿ ਪਹਾੜੀ ਖੇਤਰ ਚ ਹੋਈ ਬਰਸਾਤ ਕਾਰਨ ਪਾਣੀ ਦਾ ਪਧਰ ਵੱਧਦਾ ਸੀ ਪਰ ਇਸ ਵਾਰ ਸਤਲੁਜ ਦਰਿਆ ਨੇ ਖ਼ਤਰਨਾਕ ਰੂਪ ਅਖਤਿਆਰ ਕੀਤਾ ਅਤੇ ਪਿੰਡ ਮੰਡਾਲਾ ਤੋਂ ਬੰਨ੍ਹ ਟੁਟਣ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਗਏ।

ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀਆਂ ਮਾਰਨ ਵਾਲਿਆਂ ਦੀ ਹੁਣ ਖੈਰ ਨਹੀਂ, ਜਲੰਧਰ ਦੇ DCP ਨੇ ਜਾਰੀ ਕੀਤੇ ਸਖ਼ਤ ਹੁਕਮ

PunjabKesari

ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਮਨੁੱਖੀ ਜ਼ਿੰਦਗੀ ਨੂੰ ਬਚਾਉਣ ’ਚ ਲੱਗੀਆਂ
ਹੜ੍ਹ ਦੀ ਮਾਰ ਹੇਠ ਆਏੇ ਪਿੰਡਾਂ ਵਿਚ ਮਨੁੱਖੀ ਜ਼ਿੰਦਗੀ ਨੂੰ ਬਚਾਉਣ ਲਈ ਐੱਨ. ਡੀ. ਆਰ. ਐੱਫ਼. ਦੀਆਂ ਟੀਮਾਂ ਵੀ ਆਪਣਾ ਰੋਲ ਨਿਭਾਅ ਰਹੀਆਂ ਹਨ। ਕਿਸੇ ਡੈਮ ਤੋਂ ਵੱਧ ਛਾਲਾਂ ਮਾਰਦੇ ਪਾਣੀ ਦੇ ਤੇਜ਼ ਵਹਾਅ ਵਿਚ ਲੋਕਾਂ ਨੂੰ ਸਰੁੱਖਿਅਤ ਥਾਂਵਾਂ 'ਤੇ ਪਹੁੰਚਾ ਰਹੇ ਹਨ।

ਪਾਣੀ ਵਿਚ ਡੁੱਬੇ ਕਈ ਘਰ, ਬੇਘਰ ਹੋਏ ਕਈ ਲੋਕ
ਪਾਣੀ ਦੇ ਤੇਜ਼ ਵਹਾਅ ਅੱਗੇ ਕਈ ਘਰ ਪਾਣੀ ਵਿਚ ਪੂਰੀ ਤਰਾਂ ਡੁੱਬ ਚੁੱਕੇ ਹਨ ਅਤੇ ਕਈ ਘਰ ਵਾਲਿਆਂ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਪਹਿਲਾਂ ਹੀ ਛੱਤਾਂ 'ਤੇ ਆਰਜੀ ਤੰਬੂ ਲਾ ਕੇ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਦਾਰੇਵਾਲ ਦੇ ਕਿਸਾਨ ਸੁਖਵੰਤ ਸਿੰਘ ਦਾ ਕਹਿਣਾ ਹੈ ਕਿ ਜੇ ਪਾਣੀ ਹੋਰ ਵਧਿਆ ਤਾਂ ਸਾਨੂੰ ਵੀ ਆਪਣਾਂ ਰੈਣ ਵਸੇਰਾ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣ ਲਈ ਮਜਬੂਰ ਹੋਣਾਂ ਪਵੇਗਾ। ਕਿਸਾਨਾਂ ਦੇ ਪਸ਼ੂ ਵੀ ਪਾਣੀ ਦੀ ਮਾਰ ਹੇਠ ਆ ਗਏ, ਜਿੰਨਾਂ ਨੂੰ ਬਚਾਉਂਦੇ ਹੋਏ ਇਕ ਨੌਜਵਾਨ ਦੇ ਵੀ ਰੁੜ ਜਾਣ ਦੀ ਖ਼ਬਰ ਹੈ।

ਇਹ ਵੀ ਪੜ੍ਹੋ- ਹੜ੍ਹ ਪ੍ਰਭਾਵਿਤ ਵੱਖ-ਵੱਖ ਪਿੰਡਾਂ ਦਾ ਮੰਤਰੀ ਹਰਜੋਤ ਬੈਂਸ ਨੇ ਕੀਤਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

PunjabKesari

ਸਰਕਾਰ ਅਤੇ ਪ੍ਰਸ਼ਾਸਨ ਪਹਿਲਾਂ ਕਿਉ ਨਹੀਂ ਜਾਗਦਾ
ਹੜ੍ਹਾਂ ਦੀ ਮਾਰ ਹੇਠ ਆਪਣੀ ਖੇਤੀ, ਮਕਾਨ ਗਵਾ ਚੁਕੇ ਕਈ ਕਿਸਾਨਾਂ ਨੇ ਹਰ ਸਮੇ ਤੋਂ ਹੋ ਰਹੀ ਬਰਬਾਦੀ ਲਈ ਸਮੇਂ ਦੀਆਂ ਸਰਕਾਰਾਂ ਨੂੰ ਕਸੂਰਵਾਰ ਦੱਸਦਿਆਂ ਕਿਹਾ ਕਿ ਇਹ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਸਰਕਾਰ ਜਾਂ ਪ੍ਰਸ਼ਾਸਨ ਨੂੰ ਚੇਤਾ ਕਿਉਂ ਨਹੀਂ ਆਉਂਦਾ। ਲੱਖਾਂ ਰੁਪਏ ਦੀਆਂ ਤਨਖਾਹਾਂ ਲੈਣ ਵਾਲੇ ਅਧਿਕਾਰੀ ਸਰਕਾਰ ਨੂੰ ਮੂਰਖ ਬਣਾ ਕੇ ਸਾਲ ਵਿੱਚ ਇਕ ਵਾਰ ਵੀ ਸਥਿਤੀ ਨੂੰ ਵੇਖਣ ਨਹੀਂ ਆਉਂਦੇ। ਵਿਧਾਇਕ ਜਾਂ ਨੁਮਾਂਇੰਦੇ ਮੁਸ਼ਕਿਲ ਪੈਣ 'ਤੇ ਸਿਰਫ਼ ਖਾਨਾਪੂਰਤੀ ਕਰਕੇ ਚਲੇ ਜਾਂਦੇ ਹਨ।

ਇਹ ਵੀ ਪੜ੍ਹੋ- ਚਾਈਲਡ ਪੋਰਨੋਗ੍ਰਾਫੀ ਦੇ ਮੱਕੜ ਜਾਲ 'ਚ ਫਸਿਆ ਜਲੰਧਰ, ਇੰਸਟਾਗ੍ਰਾਮ 'ਤੇ ਹੋਈ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
 
For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711


author

shivani attri

Content Editor

Related News