ਦੋ ਭਰਾਵਾਂ ਦੀ ਕੁੱਟਮਾਰ ਕਰਕੇ ਜ਼ਖਮੀਂ ਕਰਨ ਦੇ ਦੋਸ਼ ’ਚ 6 ਖ਼ਿਲਾਫ਼ ਮਾਮਲਾ ਦਰਜ
Thursday, Nov 06, 2025 - 11:08 AM (IST)
ਜ਼ੀਰਾ (ਰਾਜੇਸ਼ ਢੰਡ) : ਮੱਖੂ ਵਿਖੇ ਦੋ ਭਰਾਵਾਂ ਦੀ ਹਥਿਆਰਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖਮੀਂ ਕਰਨ ਦੇ ਦੋਸ਼ ਵਿਚ ਥਾਣਾ ਮਖੂ ਪੁਲਸ ਨੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪਵਨਦੀਪ ਮਸੀਹ ਪੁੱਤਰ ਨਿਰਮਲ ਮਸੀਹ ਵਾਸੀ ਵਾਰਡ ਨੰਬਰ-9 ਈਸਾ ਨਗਰੀ ਮੱਖੂ ਨੇ ਦੱਸਿਆ ਕਿ ਉਹ ਆਪਣੇ ਭਰਾ ਰਮਨ ਨਾਲ ਬੇਕਰੀ ਦੀ ਦੁਕਾਨ ’ਤੇ ਮਖੂ ਖੜਾ ਸੀ।
ਇਸ ਦੌਰਾਨ ਦੋਸ਼ੀਅਨ ਵਿਜੇ ਪੁੱਤਰ ਸੰਮਾ, ਸਟੀਫਨ ਪੁੱਤਰ ਰੇਸ਼ਮ, ਆਸੀਫ ਉਰਫ਼ ਨੋਨਾ ਪੁੱਤਰ ਰੇਸ਼ਮ ਵਾਸੀਅਨ ਈਸਾ ਨਗਰੀ ਮਖੂ, ਵਿਨੋਦ ਪੁੱਤਰ ਸੁੱਖਾ, ਥੋਮਸ ਪੁੱਤਰ ਸੋਨੂੰ ਅਤੇ ਸਾਹਿਲ ਪੁੱਤਰ ਅਜੇ ਵਾਸੀਅਨ ਜੱਲਾ ਚੋਂਕ ਮਖੂ ਆਪਣੇ ਹਥਿਆਰਾਂ ਸਮੇਤ ਆਏ ਅਤੇ ਵਿਜੇ ਨੇ ਆਪਣੇ ਦਸਤੀ ਪਾਈਪ ਲੋਹੇ ਦਾ ਵਾਰ ਉਸ ਦੇ ਸਿਰ ਵਿਚ ਮਾਰਿਆ। ਸਟੀਫਨ ਨੇ ਦਸਤੀ ਪਾਈਪ ਲੋਹਾ ਦਾ ਵਾਰ ਲੱਕ ਵਿਚ ਕੀਤਾ ਅਤੇ ਵਿਨੋਦ ਨੇ ਦਸਤੀ ਰਾਡ ਦਾ ਵਾਰ ਪਿੱਠ ’ਤੇ ਕੀਤਾ।
ਪਵਨਦੀਪ ਮਸੀਹ ਨੇ ਦੱਸਿਆ ਕਿ ਥੋਮਸ ਨੇ ਮੁਸੱਲਾ ਰਾਡ ਉਸ ਦੇ ਸਿਰ ਵਿਚ ਮਾਰੀ ਅਤੇ ਸਾਹਿਲ ਨੇ ਦਸਤੀ ਬੇਸਬਾਲ ਦਾ ਵਾਰ ਹੱਥਾਂ ’ਤੇ ਕੀਤਾ। ਪਵਨਦੀਪ ਮਸੀਹ ਨੇ ਦੱਸਿਆ ਕਿ ਜਦ ਉਸ ਦਾ ਭਰਾ ਰਮਨ ਛੁਡਾਉਣ ਲੱਗਾ ਤਾਂ ਆਸਿਫ ਨੇ ਪਾਈਪ ਲੋਹਾ ਰਮਨ ’ਤੇ ਵਾਰ ਕੀਤਾ। ਇਸੇ ਤਰ੍ਹਾਂ ਉਕਤ ਦੋਸ਼ੀਅਨ ਨੇ ਮਿਲ ਕੇ ਉਸ ਦੀ ਅਤੇ ਉਸ ਦੇ ਭਰਾ ਰਮਨ ਦੀ ਕੁੱਟਮਾਰ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
