ਕੈਨੇਡਾ ਭੇਜਣ ਦੇ ਨਾਮ ’ਤੇ ਮਾਰੀ 30 ਲੱਖ ਦੀ ਠੱਗੀ, 3 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
Monday, Oct 06, 2025 - 06:46 AM (IST)

ਲੁਧਿਆਣਾ (ਰਾਮ) : ਵਿਦੇਸ਼ ਭੇਜਣ ਦੇ ਨਾਮ ’ਤੇ ਧੋਖਾਦੇਹੀ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡੇਹਲੋਂ ਪੁਲਸ ਨੇ 3 ਮੁਲਜ਼ਮਾਂ ਖਿਲਾਫ਼ ਇਕ ਨੌਜਵਾਨ ਨਾਲ 30 ਲੱਖ ਰੁਪਏ ਹੜੱਪਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਪੀੜਤ ਏਕਮਜੋਤ ਸਿੰਘ ਨੇ ਦਰਜ ਕਰਵਾਈ ਹੈ, ਜੋ ਪਿੰਡ ਲਹਿਰਾ ਡੇਹਲੋਂ ਦਾ ਰਹਿਣ ਵਾਲਾ ਹੈ। ਏਕਮਜੋਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਸੀ। ਭਰੋਸਾ ਦਿਵਾਉਣ ਲਈ ਉਨ੍ਹਾਂ ਨੇ ਕੈਨੇਡਾ ਦਾ ਫਰਜ਼ੀ ਵੀਜ਼ਾ ਅਤੇ ਦਸਤਾਵੇਜ਼ ਵੀ ਦਿਖਾਏ। ਇਸੇ ਭਰੋਸੇ ਵਿਚ ਆ ਕੇ ਉਸ ਨੇ ਤਿੰਨਾਂ ਮੁਲਜ਼ਮਾਂ ਨੂੰ ਕੱਲ 30 ਲੱਖ ਰੁਪਏ ਦੇ ਦਿੱਤੇ। ਰਕਮ ਲੈਣ ਤੋਂ ਬਾਅਦ ਮੁਲਜ਼ਮ ਲਗਾਤਾਰ ਟਾਲ-ਮਟੋਲ ਕਰਨ ਲੱਗੇ ਅਤੇ ਬਾਅਦ ਵਿਚ ਸੰਪਰਕ ਤੋਂ ਵੀ ਗਾਇਬ ਹੋ ਗਏ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ! ਮੋਟਰਸਾਈਕਲ ਸਵਾਰਾਂ ਵੱਲੋਂ ਪੁਲਸ ਟੀਮ 'ਤੇ ਗੋਲੀਬਾਰੀ
ਪੁਲਸ ਅਨੁਸਾਰ ਮੁਲਜ਼ਮਾਂ ਦੀ ਪਛਾਣ ਕਮਲਜੀਤ ਸਿੰਘ, ਉਂਕਾਰ ਸਿੰਘ ਵਾਸੀ ਪਿੰਡ ਭਲੂਰ, ਉਂਕਾਰ ਸਿੰਘ ਵਾਸੀ ਤਹਿਸੀਲ ਕੰਪਲੈਕਸ ਬਾਘਾਪੁਰਾਣਾ ਵਜੋਂ ਹੋਈ ਹੈ। ਥਾਣਾ ਡੇਹਲੋਂ ਪੁਲਸ ਨੇ ਸ਼ਿਕਾਇਤ ਅਤੇ ਜਾਂਚ ਦੇ ਆਧਾਰ ’ਤੇ ਮੁਲਜ਼ਮਾਂ ਖਿਲਾਫ਼ ਧੋਖਾਦੇਹੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ । ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਦੇਸ਼ ਭੇਜਣ ਦੇ ਨਾਂ ’ਤੇ ਕਿਸੇ ਏਜੰਟ ਜਾਂ ਵਿਅਕਤੀ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਦਾ ਪਿਛੋਕੜ ਅਤੇ ਲਾਇਸੈਂਸ ਦੀ ਪੂਰੀ ਜਾਂਚ ਜ਼ਰੂਰ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8