ਨਿਹੰਗ ਬਾਣੇ ’ਚ ਆਏ 3 ਲੁਟੇਰਿਆਂ ਨੇ NRI ਨੂੰ ਬਣਾਇਆ ਨਿਸ਼ਾਨਾ, ਖੋਹੀ ਐਕਟੀਵਾ ਤੇ ਨਕਦੀ
Sunday, May 25, 2025 - 06:11 PM (IST)

ਤਰਨਤਾਰਨ(ਰਮਨ)-ਨਿਹੰਗ ਬਾਣੇ ’ਚ ਤਿੰਨ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਉਪਰ ਐੱਨ.ਆਰ.ਆਈ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਉਸ ਪਾਸੋਂ ਐਕਟੀਵਾ ਸਕੂਟਰ ਅਤੇ 8000 ਦੀ ਨਕਦੀ ਖੋਹ ਫਰਾਰ ਹੋ ਗਏ। ਇਸ ਸਬੰਧੀ ਥਾਣਾ ਵੈਰੋਵਾਲ ਦੀ ਪੁਲਸ ਨੇ 3 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਅਕਾਲੀ ਦਲ ਦੇ ਮੌਜੂਦਾ ਕੌਂਸਲਰ ਨੂੰ ਗੋਲੀਆਂ ਨਾਲ ਭੁੰਨਿਆ
ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸਰਲੀ ਖੁਰਦ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਮਿਤੀ 19.04.20205 ਨੂੰ ਵਿਦੇਸ਼ ਕਤਰ ਤੋਂ ਵਾਪਸ ਪਿੰਡ ਆਇਆ ਸੀ ਤੇ ਉਸਦੇ ਕੋਲ ਉਸਦੇ ਦੋਸਤ ਹਰਜੀਤ ਸਿੰਘ ਵਾਸੀ ਬਟਾਲਾ ਨੇ ਆਪਣੇ ਘਰ ਵਾਸਤੇ ਕੁਝ ਸਾਮਾਨ ਕਤਰ ਤੋਂ ਭੇਜਿਆ ਸੀ ਤੇ ਜੋ ਵਾਰ-ਵਾਰ ਉਸ ਨੂੰ ਫੋਨ ਕਰਦਾ ਤੇ ਕਹਿੰਦਾ ਕਿ ਉਸਦਾ ਸਾਮਾਨ ਉਸਦੇ ਘਰ ਦੇ ਕੇ ਆਵੇ।
ਇਹ ਵੀ ਪੜ੍ਹੋ- ਸੁਨਹਿਰੀ ਭਵਿੱਖ ਦੀ ਭਾਲ 'ਚ ਵਿਦੇਸ਼ ਗਏ ਨੌਜਵਾਨ ਦੀ ਮੌਤ
ਮਿਤੀ 21.05.25 ਨੂੰ ਉਸਨੂੰ ਉਸਦੇ ਦੋਸਤ ਦੇ ਘਰੇ ਫੋਨ ਆਇਆ ਕਿ ਉਹ ਟਾਂਗਰੇ ਆਇਆ ਹੈ ਤੇ ਉਸਦਾ ਸਾਮਾਨ ਟਾਂਗਰੇ ਭੇਜ ਦੇ, ਜਿਸ ’ਤੇ ਉਹ ਵਕਤ ਕਰੀਬ 01.00 ਵਜੇ ਦੁਪਹਿਰ ਦਾ ਹੋਵੇਗਾ ਕਿ ਉਹ ਪਿੰਡ ਸਰਲੀ ਤੋਂ ਟਾਂਗਰੇ ਆਪਣੇ ਦੋਸਤ ਦਾ ਸਾਮਾਨ ਦੇ ਕੇ ਵਾਪਸ ਪਿੰਡ ਤਿੰਮੋਵਾਲ ਤੋਂ ਹੁੰਦਾ ਹੋਇਆ ਜਦ ਉਹ ਜੰਡ ਪੀਰ ਪਿੰਡ ਖੱਖ ਰਸਤੇ ਮੁੜਨ ਲੱਗਾ ਤਾਂ ਸਾਹਮਣੇ ਤੋਂ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਬਿਨਾਂ ਨੰਬਰੀ ਸਵਾਰ ਨਿਹੰਗ ਬਾਣੇ ’ਚ ਮੂੰਹ ਬੰਨ ਕੇ ਤੇ ਦੋ ਜਾਣਿਆਂ ਨੇ ਆਪਣੇ ਡੱਬ ’ਚੋਂ ਪਿਸਟਲ ਕੱਢ ਕੇ ਐਕਟੀਵਾ ਹਾਂਡਾ ਨੰਬਰੀ ਪੀ.ਬੀ.46 ਏ.ਬੀ.0812 ਅੱਗੇ ਹੋ ਕੇ ਰੋਕ ਲਿਆ ਤੇ ਧਮਕੀ ਦਿੱਤੀ ਕਿ ਜੋ ਕੁਝ ਵੀ ਤੇਰੇ ਕੋਲ ਸਾਨੂੰ ਦੇਦੇ ਨਹੀਂ ਤਾਂ ਗੋਲੀ ਮਾਰ ਦਿਆਂਗੇ ਤੇ ਉਸ ਨੇ ਡਰਦੇ ਨੇ ਲੋਅਰ ਦੀ ਜੇਬ ’ਚੋਂ 8000 ਰੂਪੈ ਤੇ ਐਕਟੀਵਾ ਦੀ ਚਾਬੀ ਦੇ ਦਿੱਤੀ ਤੇ ਉਸ ਨੇ ਕਾਫੀ ਮਿੰਨਤਾ ਤਰਲੇ ਕੀਤੇ। ਉਨ੍ਹਾਂ ਨੇ ਇਕ ਨਾ ਮੰਨੀ ਤੇ ਉਹ ਪੈਸੇ ਤੇ ਐਕਟੀਵਾ ਖੋਹ ਕੇ ਪਿੰਡ ਧਾਰੜ ਵਾਲੀ ਸਾਇਡ ਨੂੰ ਫਰਾਰ ਹੋ ਗਏ।
ਇਹ ਵੀ ਪੜ੍ਹੋ- ਡੇਰਾ ਬਿਆਸ ਵੱਲੋਂ ਜਾਰੀ ਹੋਇਆ ਅਹਿਮ ਨੋਟੀਫਿਕੇਸ਼ਨ
ਇਸ ਸਬੰਧੀ ਥਾਣਾ ਵੈਰੋਂਵਾਲ ਦੇ ਮੁਖੀ ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8