117 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 3 ਗ੍ਰਿਫ਼ਤਾਰ

Saturday, Dec 19, 2020 - 03:27 PM (IST)

117 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 3 ਗ੍ਰਿਫ਼ਤਾਰ

ਰਾਜਪੁਰਾ (ਨਿਰਦੋਸ਼, ਚਾਵਲਾ, ਮਸਤਾਨਾ) : ਥਾਣਾ ਸਿਟੀ ਦੀ ਪੁਲਸ ਨੇ ਵੱਖ-ਵੱਖ ਥਾਵਾਂ ’ਤੇ 3 ਵਿਅਕਤੀਆਂ ਨੂੰ 117 ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਵੱਲੋਂ ਇਕ ਵਿਅਕਤੀ ਦੀ ਸ਼ੱਕ ਦੇ ਅਧਾਰ ’ਤੇ ਚੈਕਿੰਗ ਕੀਤੀ ਤਾਂ ਉਸ ਦੇ ਕਬਜ਼ੇ ’ਚੋਂ 36 ਬੋਤਲਾਂ ਰੋਇਲ ਸਟੈਗ ਚੰਡੀਗੜ੍ਹ ’ਚ ਵਿਕਣਯੋਗ ਬਰਾਮਦ ਕੀਤੀ। ਮੁਲਜ਼ਮ ਦੀ ਪਛਾਣ ਜਤਿੰਦਰ ਕੁਮਾਰ ਵਾਸੀ ਸਿੰਗਲਾ ਕਾਲੋਨੀ ਰਾਜਪੁਰਾ ਵਜੋਂ ਹੋਈ।
ਇਸੇ ਤਰ੍ਹਾਂ ਸਹਾਇਕ ਥਾਣੇਦਾਰ ਸਤਨਾਮ ਸਿੰਘ ਵੱਲੋਂ ਪੁਲਸ ਪਾਰਟੀ ਸਮੇਤ ਇਕ ਵਿਅਕਤੀ ਪ੍ਰੇਮ ਕੁਮਾਰ ਵਾਸੀ ਨੇੜੇ ਮਹਾਂਵੀਰ ਮੰਦਿਰ ਰਾਜਪੁਰਾ ਨੂੰ ਚੈਕਿੰਗ ਕਰਨ ’ਤੇ 9 ਬੋਤਲਾਂ ਮੋਟਾ ਸੰਤਰਾ ਪੰਜਾਬ ’ਚ ਵਿਕਣਯੋਗ ਸਮੇਤ ਗ੍ਰਿਫ਼ਤਾਰ ਕਰ ਲਿਆ। ਤੀਜੇ ਮਾਮਲੇ ’ਚ ਸਹਾਇਕ ਥਾਣੇਦਾਰ ਜਸਪਾਲ ਸਿੰਘ ਵੱਲੋਂ ਸੂਚਨਾ ਦੇ ਅਧਾਰ ’ਤੇ ਰਾਕੇਸ਼ ਕੁਮਾਰ ਵਾਸੀ ਨੇੜੇ ਵਾਲਮੀਕਿ ਮੰਦਿਰ ਵਾਲਮੀਕਿ ਕਾਲੋਨੀ ਰਾਜਪੁਰਾ ਦੇ ਕਬਜ਼ੇ ’ਚੋਂ 6 ਪੇਟੀਆਂ ਫਸਟ ਚੁਆਇਸ ਹਰਿਆਣਾ ’ਚ ਵਿਕਣਯੋਗ ਬਰਾਮਦ ਹੋਈ। ਥਾਣਾ ਸਿਟੀ ਪੁਲਸ ਨੇ ਉਕਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Babita

Content Editor

Related News