ਵਿਧਵਾ ਭਰਜਾਈ ''ਤੇ ਹਮਲਾ ਕਰਨ ਦੇ ਮਾਮਲੇ ''ਚ ਪਤੀ-ਪਤਨੀ ਸਮੇਤ 3 ਨਾਮਜ਼ਦ

Monday, Mar 12, 2018 - 11:58 PM (IST)

ਵਿਧਵਾ ਭਰਜਾਈ ''ਤੇ ਹਮਲਾ ਕਰਨ ਦੇ ਮਾਮਲੇ ''ਚ ਪਤੀ-ਪਤਨੀ ਸਮੇਤ 3 ਨਾਮਜ਼ਦ

ਮੋਗਾ, (ਆਜ਼ਾਦ)- ਪਿੰਡ ਬੁੱਕਣਵਾਲਾ ਨਿਵਾਸੀ ਜਸਵੀਰ ਕੌਰ ਨੂੰ ਜ਼ਮੀਨੀ ਝਗੜੇ ਕਾਰਨ ਉਸ ਦੇ ਜੇਠ ਤੇ ਪਰਿਵਾਰ ਦੇ ਹੋਰ ਮੈਂਬਰਾਂ ਵੱਲੋਂ ਕੁੱਟ-ਮਾਰ ਕਰਨ ਦੇ ਇਲਾਵਾ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਜ਼ਖਮੀ ਹਾਲਤ 'ਚ ਉਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ।  ਇਸ ਸਬੰਧੀ ਜਾਂਚ ਕਰਨ ਤੋਂ ਬਾਅਦ ਥਾਣਾ ਸਦਰ ਪੁਲਸ ਵੱਲੋਂ ਜਸਵੀਰ ਕੌਰ ਨਿਵਾਸੀ ਬੁੱਕਣਵਾਲਾ ਹਾਲ ਆਬਾਦ ਕਬਾੜੀਆ ਬਾਜ਼ਾਰ ਮੋਗਾ ਦੀ ਸ਼ਿਕਾਇਤ 'ਤੇ ਉਸ ਦੇ ਜੇਠ ਤੇਜ ਪ੍ਰਤਾਪ ਸਿੰਘ, ਉਸ ਦੀ ਪਤਨੀ ਕਰਮਜੀਤ ਕੌਰ ਅਤੇ ਬੇਟੇ ਦਵਿੰਦਰ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੰਤੋਖ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ।


Related News