ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਹੋਰ ਲੋਕਾਂ ਦੀ ਮੌਤ, 50 ਪਾਜ਼ੇਟਿਵ

Monday, Nov 30, 2020 - 10:58 PM (IST)

ਪਟਿਆਲਾ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਹੋਰ ਲੋਕਾਂ ਦੀ ਮੌਤ, 50 ਪਾਜ਼ੇਟਿਵ

ਪਟਿਆਲਾ,(ਪਰਮੀਤ)- ਅੱਜ ਜ਼ਿਲ੍ਹੇ ’ਚ 50 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲ੍ਹੇ ’ਚੋਂ ਪ੍ਰਾਪਤ 1160 ਦੇ ਕਰੀਬ ਰਿਪੋਰਟਾਂ ’ਚੋਂ 50 ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 14616 ਹੋ ਗਈ ਹੈ। ਜ਼ਿਲ੍ਹੇ ਦੇ 80 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ, ਜਿਸ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 13640 ਹੋ ਗਈ ਹੈ। ਅੱਜ ਜ਼ਿਲ੍ਹੇ ’ਚ ਤਿੰਨ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਕੁੱਲ ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 429 ਹੋ ਗਈ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 547 ਹੈ।

ਡਾ. ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 50 ਕੇਸਾਂ ’ਚੋਂ ਪਟਿਆਲਾ ਸ਼ਹਿਰ ਤੋਂ 31, ਨਾਭਾ ਤੋਂ 3, ਰਾਜਪੁਰਾ ਤੋਂ 8, ਬਲਾਕ ਭਾਦਸੋਂ ਤੋਂ 1, ਕੌਲੀ ਤੋਂ 6 ਅਤੇ ਸ਼ੁਤਰਾਣਾ ਤੋਂ 1 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 10 ਪਾਜ਼ੇਟਿਵ ਕੇਸਾਂ ਦੇ ਸੰਪਰਕ ਅਤੇ 40 ਮਰੀਜ਼ ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਿਲ ਹਨ। ਪਾਜ਼ੇਟਿਵ ਕੇਸਾਂ ਬਾਰੇ ਵਿਸਥਾਰ ’ਚ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਮਹਾਰਾਜਾ ਯਾਦਵਿੰਦਰਾ ਐਨਕਲੇਵ, ਏਕਤਾ ਵਿਹਾਰ, ਤੇਜ਼ ਕਾਲੋਨੀ, ਗੁਰਬਖਸ਼ ਕਾਲੋਨੀ, ਅਨੰਦ ਨਗਰ ਬੀ, ਢਿੱਲੋਂ ਕਾਲੋਨੀ, ਗੁਰਦੀਪ ਕਾਲੋਨੀ, ਜਨਤਾ ਕਾਲੋਨੀ, ਦੂਖ ਨਿਵਾਰਨ ਕਾਲੋਨੀ, ਮਿਲਟਰੀ ਕੈਂਟ, ਗੁਰੂ ਨਾਨਕ ਨਗਰ, ਐੱਸ. ਐੱਸ. ਟੀ. ਨਗਰ, ਦਸ਼ਮੇਸ ਨਗਰ, ਘੁੰਮਣ ਨਗਰ, ਅਰਬਨ ਅਸਟੇਟ ਫੇਜ਼-1 ਅਤੇ 2, ਮਹਾਰਾਜਾ ਨਰਿੰਦਰ ਐਨਕਲੇਵ, ਨਾਭਾ ਤੋਂ ਹੀਰਾ ਨਗਰ, ਨਿਊ ਪਟੇਲ ਨਗਰ, ਰਾਜਪੁਰਾ ਤੋਂ ਪੁਰਾਣਾ ਰਾਜਪੁਰਾ, ਗਾਂਧੀ ਕਾਲੋਨੀ, ਰਾਜਪੁਰਾ, ਗਊਸ਼ਾਲਾ ਰੋਡ, ਧਰਮਪੁਰਾ ਕਾਲੋਨੀ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।

2 ਔਰਤਾਂ ਸਮੇਤ ਤਿੰਨ ਦੀ ਗਈ ਜਾਨ

– ਪਟਿਆਲਾ ਸ਼ਹਿਰ ਦੇ ਪ੍ਰਤਾਪ ਨਗਰ ਦੀ ਰਹਿਣ ਵਾਲੀ 45 ਸਾਲਾ ਔਰਤ ਜੋ ਕਿ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

– ਰਾਜਪੁਰਾ ਦੀ ਸਿੰਗਲਾ ਕਾਲੋਨੀ ਦਾ ਰਹਿਣ ਵਾਲਾ 31 ਪੁਰਸ਼ ਟੀ. ਬੀ. ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

– ਰਾਜਪੁਰਾ ਦੀ ਗਾਂਧੀ ਕਾਲੋਨੀ ਦੀ ਰਹਿਣ ਵਾਲੀ 55 ਔਰਤ ਸ਼ੂਗਰ, ਹਾਈਪਰਟੈਂਸ਼ਨ ਅਤੇ ਗੁਰਦਿਆਂ ਦੀ ਬੀਮਾਰੀ ਨਾਲ ਪੀਡ਼ਤ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।

ਲੋਕ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਉਣ : ਡਾ. ਮਲਹੋਤਰਾ

ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸਿਹਤ ਖੇਤਰ ’ਚ ਸੁਧਾਰ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਇਸੇ ਲਡ਼ੀ ਤਹਿਤ ਜ਼ਿਲੇ ਦੇ ਲੋਕਾਂ ਨੂੰ ਕੋਵਿਡ ਦੇ ਲੱਛਣਾਂ, ਬਚਾਅ ਪ੍ਰਤੀ ਜਾਗਰੂੁਕ ਕਰਨ ਅਤੇ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਇਕ ਜਾਗਰੂਕਤਾ ਵੈਨ ਵੀ ਭੇਜੀ ਗਈ ਹੈ। ਇਹ ਇਕ ਮਹੀਨਾ ਜ਼ਿਲੇ ’ਚ ਰੁੱਕ ਕੇ ਸ਼ਹਿਰੀ/ਪੇਂਡੂ ਹੋਟ ਸਟੋਪ ਅਤੇ ਜ਼ਿਆਦਾ ਕੋਵਿਡ ਪ੍ਰਭਾਵਿਤ ਇਲਾਕਿਆਂ/ਗਲੀ/ਮੁਹੱਲਿਆਂ ’ਚ ਜਾ ਕੇ ਲੋਕਾਂ ਨੂੰ ਕੋਵਿਡ ਤੋਂ ਬਚਾਅ ਲਈ ਜਾਗਰੂਕ ਕਰੇਗੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਸ ਜਾਗਰੂਕਤਾ ਵੈਨ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਕੋਵਿਡ ਜਾਂਚ ਲਈ 770 ਸੈਂਪਲ ਲਏ

ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ’ਚ ਅੱਜ 770 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਹੁਣ ਤੱਕ ਜ਼ਿਲੇ ’ਚ ਕੋਵਿਡ ਜਾਂਚ ਸਬੰਧੀ 2,40,839 ਸੈਂਪਲ ਲਏ ਜਾ ਚੁਕੇ ਹਨ। ਇਨ੍ਹਾਂ ’ਚੋਂ ਜ਼ਿਲਾ ਪਟਿਆਲਾ ਦੇ 14,566 ਕੋਵਿਡ ਪਾਜ਼ੇਟਿਵ, 2,24,963 ਨੈਗੇਟਿਵ ਅਤੇ ਲਗਭਗ 860 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

ਕੁੱਲ ਪਾਜ਼ੇਟਿਵ 14616

ਮੌਤਾਂ 429

ਤੰਦਰੁਸਤ ਹੋਏ 13640

ਐਕਟਿਵ 547


author

Bharat Thapa

Content Editor

Related News