ਸੜਕ ਕਿਨਾਰੇ ਖੜ੍ਹੀ ਟਰਾਲੀ ''ਚ ਟੱਕਰ ਕਾਰਨ ਸਕੂਟਰੀ ਸਵਾਰ ਦੀ ਮੌਤ
Wednesday, Oct 14, 2026 - 02:56 PM (IST)
ਗੁਰਦਾਸਪੁਰ (ਵਿਨੋਦ)- ਸੜਕ ਕਿਨਾਰੇ ਬਿਨਾ ਰਿਫਲੈਕਟਰ ਜਾਂ ਸਾਈਨ ਚਿੰਨ ਤੋਂ ਖੜੀ ਕੀਤੀ ਟਰਾਲੀ ’ਚ ਸਕੂਟਰੀ ਸਵਾਰ ਵਿਅਕਤੀ ਦੇ ਵੱਜਣ ਦੇ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਏ.ਐੱਸ.ਆਈ ਚੈਂਚਲ ਸਿੰਘ ਨੇ ਦੱਸਿਆ ਕਿ ਅਭਿਸ਼ੇਕ ਪੁੱਤਰ ਲੇਟ. ਸਾਬਰ ਸ਼ਾਹ ਵਾਸੀ ਪਿੰਡ ਪੰਡੋਰੀ ਬੈਸਾਂ ਥਾਣਾ ਪੁਰਾਣਾ ਸ਼ਾਲਾ ਨੇ ਬਿਆਨ ਦਿੱਤਾ ਕਿ ਉਸ ਦਾ ਪਿਤਾ ਸਾਬਰ ਸ਼ਾਹ ਪੁੱਤਰ ਨੱਥੋਂ ਰਾਮ ਵਾਸੀ ਪੰਡੋਰੀ ਬੈਂਸਾਂ ਸਕੂਟਰੀ ਨੰਬਰ ਪੀਬੀ 06 ਏ.ਵੀ 6223 ’ਤੇ ਸਵਾਰ ਹੋ ਕੇ ਪਿੰਡੋਰੀ ਤੋਂ ਆਪਣੇ ਘਰ ਆ ਰਿਹਾ ਸੀ ਕਿ ਜਦ ਉਹ ਨੇੜੇ ਕਲੀਚਪੁਰ ਪਹੁੰਚਿਆਂ ਤਾਂ ਅਣਪਛਾਤੇ ਵਿਅਕਤੀ ਵੱਲੋਂ ਲਾਪਰਵਾਹੀ ਨਾਲ ਸੜਕ ਦੇ ਕਿਨਾਰੇ ਬਿਨਾ ਰਿਫਲੈਕਟਰ ਜਾਂ ਸਾਈਨ ਚਿੰਨ ਤੋਂ ਖੜੀ ਕੀਤੀ ਟਰਾਲੀ ਮੋਪਿਡ ਦੀ ਖੱਬੀ ਸਾਇਡ ਨੁੱਕਰ ਵਿਚ ਵੱਜਣ ਕਰਕੇ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
