ਪਰਾਗਪੁਰ ਜੀ. ਟੀ. ਰੋਡ 'ਤੇ ਵਾਪਰਿਆ ਭਿਆਨਕ ਹਾਦਸਾ, 3 M.B.B.S. ਵਿਦਿਆਰਥੀਆਂ ਦੀ ਮੌਤ

01/22/2020 12:57:00 AM

ਜਲੰਧਰ,(ਮਹੇਸ਼): ਪਰਾਗਪੁਰ ਜੀ. ਟੀ. ਰੋਡ ’ਤੇ ਪੈਟਰੋਲ ਪੰਪ ਦੇ ਸਾਹਮਣੇ 11.30 ਵਜੇ ਦੇ ਬਾਅਦਹੋਏ ਇਕ ਦਰਦਨਾਕ ਹਾਦਸੇ ਵਿਚ ਐੱਮ. ਬੀ. ਬੀ. ਐੱਸ. ਦੇ 3 ਵਿਦਿਆਰਥੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਾਗਪੁਰ ਚੌਕੀ ਮੁਖੀ ਨਰਿੰਦਰ ਮੋਹਨ ਸਾਥੀਆਂ ਨਾਲ ਤੁਰੰਤ ਮੌਕੇ ’ਤੇ ਪਹੁੰਚੇਅਤੇ ਜਾਂਚ ਸ਼ੁਰੂ ਕੀਤੀ। ਹਾਲਾਂਕਿ ਹਾਦਸੇ ਵਾਲਾ ਏਰੀਆ ਥਾਣਾ ਰਾਮਾਮੰਡੀ ਦੀ ਪੁਲਸ ਚੌਕੀ ਦਕੋਹਾ (ਨੰਗਲਸ਼ਾਮਾ) ਵਿਚ ਆਉਂਦਾ ਹੈ। ਬਾਅਦ ਵਿਚ ਰਾਮਾਮੰਡੀ ਥਾਣੇ ਦੀ ਪੁਲਸ ਵੀ ਉਥੇ ਪਹੁੰਚ ਗਈ। ਨਰਿੰਦਰ ਮੋਹਨ ਅਤੇ ਰਾਮਾਮੰਡੀ ਥਾਣੇ ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂਦੀ ਪਛਾਣ ਹਰਕੁਲਦੀਪਸਿੰਘ ਨਿਵਾਸੀ ਬਟਾਲਾ, ਤੇਜਪਾਲ ਸਿੰਘ ਨਿਵਾਸੀ ਬਠਿੰਡਾ ਅਤੇ ਵਿਨੀਤ ਕੁਮਾਰ ਨਿਵਾਸੀ ਪਟਿਆਲਾ ਦੇ ਰੂਪ ਵਿਚ ਹੋਈ ਹੈ। ਪਤਾ ਚੱਲਿਆ ਹੈ ਕਿ ਤਿੰਨਾਂ ਨੇ ਐੱਮ. ਬੀ. ਬੀ. ਐੱਸ. ਦੀ ਦੂਜੇ ਸਾਲ ਦੀ ਪ੍ਰੀਖਿਆ ਪਾਸ ਕੀਤੀ ਸੀ ਅਤੇ ਇਹ ਖੁਸ਼ੀ ਨੂੰ ਸੈਲੀਬ੍ਰੇਟ ਕਰਨ ਉਹ ਜਲੰਧਰ ਤੋਂ ਫਗਵਾੜਾ ਵਲ ਨਿਕਲੇ ਸੀ ਪਰ ਰਸਤੇਵਿਚ ਮੌਤ ਉਨ੍ਹਾਂ ਦੇ ਇਸ ਤਰ੍ਹੰ ਆਪਣੇ ਵਲ ਖਿਚ ਕੇ ਲੈ ਜਾਏਗੀ, ਸ਼ਾਇਦ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਹਾਦਸੇ ਵਾਲੀ ਥਾਂ ਤੋਂ ਪਤਾ ਚਲਦਾ ਹੈ ਕਿ ਤਿੰਨੇ ਨੌਜਵਾਨਾਂ ਦਾ ਮੋਟਰਸਾਈਕਲ ਕਾਫੀ ਤੇਜ਼ ਸੀ ਅਤੇ ਸੰਤੁਲਨ ਵਿਗੜਨ ਕਾਰਣ ਇਹ ਸੜਕ ਦੇ ਵਿਚ ਡਿਗ ਪਏ ਅਤੇ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਜਾਣ ਕਾਰਣ ਉਨ੍ਹਾਂ ਦੀ ਉਥੇ ਹੀ ਮੌਤ ਹੋ ਗਈ। ਕਿਹਾ ਜਾ ਰਿਹਾ ਹ ੈ ਕਿ ਮ੍ਰਿਤਕ ਨੌਜਵਾਨਾਂ ਦੇ ਨਾਲ ਉਨ੍ਹਾਂਦੇ ਹੋਰ ਵੀ ਸਾਥੀ ਸੀ ਜੋ ਕਿ ਅੱਗੇ ਨਿਕਲ ਗਏ ਸਨ ਪਰ ਹਾਦਸੇ ਦੇਬਾਰੇ ਵਿਚ ਪਤਾ ਚਲਦੇ ਹੀ ਉਹ ਉਥੇ ਪਹੁੰਚ ਗਏ। ਉਨ੍ਹਾਂ ਤੋਂ ਪੁੱਛਗਿੱਛ ਕਰਨ ’ਤੇ ਮ੍ਰਿਤਕਾਂ ਦੀ ਪਛਾਣ ਹੋ ਸਕੀ। ਪੁਲਸ ਨੇ ਖੂਨ ਨਾਲ ਲਥਪਥ ਤਿੰਨਾਂ ਨੌਜਵਾਨਾਂ ਨੂੰ ਪਹਿਲਾਂ ਜੌਹਲ ਹਸਪਤਾਲ ਰਾਮਾਮੰਡੀ ਭੇਜਿਆ ਸੀ ਪਰ ਡਾਕਟਰਾਂਵਲੋਂ ਉਨ੍ਹਾਂ ਮ੍ਰਿਤਕ ਕਰਾਰ ਦਿੱਤੇ ਜਾਣ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ? ਸਿਵਲ ਹਸਪਤਾਲ ਭੇਜ ਦਿੱਤੇ ਗਏ ਹਨ। ਬੁਧਵਾਰ ਨੂੰ ਪੁਲਸ ਤਿੰੰਨਾਂ ਦਾ ਪੋਸਟਮਾਰਟਮ ਕਰਵਾਏਗੀ। ਹਾਦਸੇ ਦੇ ਬਾਰੇ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News