ਯੂਟਿਊਬ ’ਤੇ ਵੀਡੀਓ ਲਾਈਕ ਕਰਨ ਦਾ ਝਾਂਸਾ ਦੇ ਕੇ ਔਰਤ ਤੋਂ ਠੱਗੇ 3 ਲੱਖ, ਜਾਂਚ ਜਾਰੀ
Sunday, May 21, 2023 - 03:18 PM (IST)
ਚੰਡੀਗੜ੍ਹ (ਸੁਸ਼ੀਲ) : ਯੂਟਿਊਬ ’ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨ ਦਾ ਝਾਂਸਾ ਦੇ ਕੇ ਠੱਗਾਂ ਨੇ ਸੈਕਟਰ-22 ਨਿਵਾਸੀ ਔਰਤ ਨਾਲ ਤਿੰਨ ਲੱਖ 10 ਹਜ਼ਾਰ ਦੀ ਠੱਗੀ ਕਰ ਲਈ। ਵੀਡੀਓ ਲਾਈਕ ਕਰਨ ’ਤੇ ਜਦੋਂ ਰੁਪਏ ਔਰਤ ਦੇ ਅਕਾਊਂਟ ’ਚ ਨਹੀਂ ਆਏ ਤਾਂ ਠੱਗ ਉਸਨੂੰ ਹੋਰ ਰੁਪਏ ਜਮ੍ਹਾ ਕਰਵਾਉਣ ਲਈ ਕਹਿਣ ਲੱਗੇ। ਔਰਤ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ। ਸੈਕਟਰ-22 ਨਿਵਾਸੀ ਅਲਕਾ ਮਹਾਜਨ ਦੀ ਸ਼ਿਕਾਇਤ ’ਤੇ ਸਾਈਬਰ ਸੈੱਲ ਨੇ ਅਣਪਛਾਤੇ ਠੱਗਾਂ ’ਤੇ ਮਾਮਲਾ ਦਰਜ ਕਰ ਲਿਆ। ਸਾਈਬਰ ਸੈੱਲ ਬੈਂਕ ਅਕਾਊਂਟ ਨੰਬਰ ਦੀ ਮਦਦ ਨਾਲ ਠੱਗਾਂ ਦਾ ਸੁਰਾਗ ਲਾਉਣ ਵਿਚ ਜੁਟਿਆ ਹੈ। ਸੈਕਟਰ-22 ਨਿਵਾਸੀ ਅਲਕਾ ਮਹਾਜਨ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 21 ਮਾਰਚ ਨੂੰ ਉਸ ਦੇ ਮੋਬਾਇਲ ਫ਼ੋਨ ’ਤੇ ਅਣਪਛਾਤੇ ਨੰਬਰ ਤੋਂ ਮੈਸੇਜ ਆਇਆ ਸੀ, ਜਿਸ ਵਿਚ ਲਿਖਿਆ ਸੀ ਕਿ ਪ੍ਰੋਫਿਟ ਲਈ ਟਾਸਕ ਹੈ। ਟਾਸਕ ਵੇਖ ਕੇ ਅਲਕਾ ਮਹਾਜਨ ਨੇ ਸਹਿਮਤੀ ਦੇ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਚੈਟ ਵਿਚ ਦੱਸਿਆ ਕਿ ਤਿੰਨ ਵਾਰ ਯੂਟਿਊਬ ਵੀਡੀਓ ਲਾਈਕ ਕਰਨ ’ਤੇ 210 ਰੁਪਏ ਮਿਲਣਗੇ। ਤਿੰਨ ਵੀਡੀਓ ਲਾਈਕ ਕਰਨ ’ਤੇ ਮੈਨੂੰ ਟੈਲੀਗ੍ਰਾਮ ਡਾਊਨਲੋਡ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਮੈਨੂੰ ਇਕ ਗਰੁੱਪ ਜੁਆਇਨ ਕਰਵਾਇਆ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਰਾਸ਼ਟਰੀ ਜਲ ਪੁਰਸਕਾਰ-2022 ’ਚ ਮਿਲਿਆ ਪਹਿਲਾ ਸਥਾਨ, ਪਹਿਲੀ ਵਾਰ ਲਿਆ ਸੀ ਹਿੱਸਾ
ਗਰੁੱਪ ’ਚ ਕਈ ਹੋਰ ਮੈਂਬਰ ਵੀ ਸਨ ਸ਼ਾਮਲ
ਗਰੁੱਪ ਵਿਚ ਕਈ ਹੋਰ ਮੈਂਬਰ ਵੀ ਸ਼ਾਮਲ ਸਨ। 21 ਮਾਰਚ 2023 ਨੂੰ ਟਾਸਕ ਕਰਨ ’ਤੇ 210 ਰੁਪਏ ਮੇਰੇ ਬੈਂਕ ਅਕਾਊਂਟ ਵਿਚ ਆ ਗਏ। ਇਸ ਤੋਂ ਬਾਅਦ ਗਰੁੱਪ ਵਿਚ ਇਕ ਸਾਈਟ ’ਤੇ ਜਾ ਕੇ ਬਿਟਕੁਆਇਨ ਖਰੀਦਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ 30 ਫ਼ੀਸਦੀ ਪ੍ਰੋਫਿਟ ਮਿਲੇਗਾ। ਉਨ੍ਹਾਂ ਦੇ ਦੱਸੇ ਅਨੁਸਾਰ ਔਰਤ ਰੁਪਏ ਇਨਵੈਸਟ ਕਰਦੀ ਰਹੀ। 22 ਮਾਰਚ 2023 ਨੂੰ 1620 ਰੁਪਏ ਮਿਲੇ। ਅਗਲੇ ਦਿਨ ਤਿੰਨ ਹਜ਼ਾਰ ਰੁਪਏ ਹੋਰ ਵੈੱਬਸਾਈਟ ’ਤੇ ਪਾਏ। 28 ਮਾਰਚ ਨੂੰ 5 ਹਜ਼ਾਰ ਪਾਏ ਅਤੇ ਠੱਗਾਂ ਨੇ ਜ਼ਿਆਦਾ ਰੁਪਏ ਇਨਵੈਸਟ ਕਰਨ ਲਈ ਕਿਹਾ। ਇਸ ਤੋਂ ਬਾਅਦ ਔਰਤ ਨੇ 23 ਹਜ਼ਾਰ, 29 ਮਾਰਚ ਨੂੰ 69 ਹਜ਼ਾਰ , 31 ਮਾਰਚ ਨੂੰ 70 ਹਜ਼ਾਰ, ਇਸ ਤੋਂ ਬਾਅਦ 30 ਹਜ਼ਾਰ , ਇਕ ਅਪ੍ਰੈਲ ਨੂੰ 50 ਹਜ਼ਾਰ ਅਤੇ ਦੋ ਅਪ੍ਰੈਲ ਨੂੰ 60 ਹਜ਼ਾਰ ਰੁਪਏ ਪਾਏ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਦਿੱਲੀ ਧਰਨੇ ’ਤੇ ਬੈਠੀਆਂ ਪਹਿਲਵਾਨਾਂ ਨੂੰ ਦਿੱਤਾ ਸਮਰਥਨ, ਲਏ ਕਈ ਅਹਿਮ ਫੈਸਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।