ਲੁਧਿਆਣਾ : ਐੱਸ. ਟੀ. ਐੱਫ. ਵਲੋਂ ਇਕ ਕਿਲੋ ਹੈਰੋਇਨ ਸਮੇਤ 3 ਕਾਬੂ

Saturday, Nov 17, 2018 - 04:41 PM (IST)

ਲੁਧਿਆਣਾ : ਐੱਸ. ਟੀ. ਐੱਫ. ਵਲੋਂ ਇਕ ਕਿਲੋ ਹੈਰੋਇਨ ਸਮੇਤ 3 ਕਾਬੂ

ਲੁਧਿਆਣਾ : ਸਪੈਸ਼ਲ ਟਾਸਕ ਫੋਰਸ (ਐਸ. ਟੀ. ਐਫ.) ਨੇ 3 ਲੋਕਾਂ ਨੂੰ ਇਕ ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਟਰਾਂਸਪੋਰਟ ਨਗਰ ਨੇੜਿਓਂ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਦੋਸ਼ੀਆਂ 'ਚੋਂ ਇਕ ਪਰਮਿੰਦਰ ਸਿੰਘ ਉਰਫ ਟਿੱਡਾ ਕਰੀਬ 18 ਸਾਲਾਂ ਤੋਂ ਨਸ਼ੇ ਦੀ ਤਸਕਰੀ 'ਚ ਸ਼ਾਮਲ ਹੈ ਤੇ ਉਸ 'ਤੇ ਨਸ਼ੇ ਦੀ ਤਸਕਰੀ ਸਮੇਤ ਹੋਰ ਅਪਰਾਧਿਕ ਵਾਰਦਾਤਾਂ ਅਤੇ ਕਰੀਬ 19 ਮਾਮਲੇ ਦਰਜ ਹਨ। ਦੂਜਾ ਦੋਸ਼ੀ ਸੁਖਜਿੰਦਰ ਪਾਲ ਸਿੰਘ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਈ. ਟੀ. ਵਿਭਾਗ 'ਚ ਠੇਕੇ 'ਤੇ ਕੰਮ ਕਰਦਾ ਹੈ, ਜਦੋਂ ਕਿ ਤੀਜਾ ਦੋਸ਼ੀ ਬਲਦੇਵ ਸਿੰਘ ਉਰਫ ਰਵੀ ਡਰਾਈਵਰੀ ਦਾ ਕੰਮ ਕਰਦਾ ਹੈ। ਉਹ ਇਸ ਹੈਰੋਇਨ ਨੂੰ ਦਿੱਲੀ ਤੋਂ ਇਕ ਨਾਈਜੀਰੀਅਨ ਤੋਂ ਲਿਆਉਂਦੇ ਸਨ। ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਟਰਾਂਸਪੋਰਟ ਨਗਰ ਨੇੜਿਓਂ ਕਾਬੂ ਕੀਤਾ ਗਿਆ ਹ। ਫਿਲਹਾਲ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ।


author

Babita

Content Editor

Related News