ਫੌਜ ਦੀ ਐਂਬੂਲੈਂਸ ਭਿਆਨਕ ਹਾਦਸੇ ਦਾ ਸ਼ਿਕਾਰ, 3 ਫੌਜੀਆਂ ਦੀ ਮੌਤ

Thursday, Nov 28, 2019 - 09:45 AM (IST)

ਫੌਜ ਦੀ ਐਂਬੂਲੈਂਸ ਭਿਆਨਕ ਹਾਦਸੇ ਦਾ ਸ਼ਿਕਾਰ, 3 ਫੌਜੀਆਂ ਦੀ ਮੌਤ

ਮਲੋਟ (ਰਿਣੀ) : ਇੱਥੇ ਮਲੋਟ-ਅਬੋਹਰ ਰੋਡ 'ਤੇ ਪਿੰਡ ਕਬਰਵਾਲਾ ਨੇੜੇ ਬੀਤੀ ਰਾਤ ਇਕ ਦਰਦਨਾਕ ਹਾਦਸੇ ਦੌਰਾਨ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

PunjabKesari

ਜਾਣਕਾਰੀ ਮੁਤਾਬਕ ਫੌਜ ਦੀ ਇਕ ਐਂਬੂਲੈਂਸ ਅਬੋਹਰ ਵਾਲੇ ਪਾਸੇ ਤੋਂ ਆ ਰਹੀ ਸੀ ਕਿ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਐਂਬੂਲੈਂਸ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਐਂਬੂਲੈਂਸ ਸਵਾਰ 3 ਫੌਜੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਲੋਕ ਜ਼ਖਮੀਂ ਹੋ ਗਏ। ਫਿਲਹਾਲ ਜ਼ਖਮੀਂ ਹੋਏ ਲੋਕਾਂ ਨੂੰ ਤੁਰੰਤ ਬਠਿੰਡਾ ਦੇ ਹਸਪਤਾਲ ਭਰਤੀ ਕਰਾਇਆ ਗਿਆ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।


author

Babita

Content Editor

Related News