27 ਬਿਜਲੀ ਡਿਫਾਲਟਰਾਂ ''ਤੇ ਚੱਲਿਆ ਕੁਹਾੜਾ, ਕੱਟੇ ਕੁਨੈਕਸ਼ਨ

02/14/2018 7:47:09 AM

ਸੁਰਸਿੰਘ/ਭਿੱਖੀਵਿੰਡ,   (ਗੁਰਪ੍ਰੀਤ ਢਿੱਲੋਂ)-  ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਪਣੇ ਡਿਫਾਲਟਰ ਖਪਤਕਾਰਾਂ ਖਿਲਾਫ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਕਾਰਜਕਾਰੀ ਇੰਜੀਨੀਅਰ ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ ਅੱਜ ਸਬ-ਡਵੀਜ਼ਨ 'ਚੋਂ ਨਾ ਸਿਰਫ 11 ਲੱਖ ਰੁਪਏ ਦੀ ਰਾਸ਼ੀ ਵਸੂਲੀ ਗਈ, ਸਗੋਂ ਬਿੱਲ ਨਾ ਭਰਨ ਵਾਲੇ 27 ਖਪਤਕਾਰਾਂ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਗਏ।
ਜਾਣਕਾਰੀ ਦਿੰਦਿਆਂ ਐੱਸ. ਡੀ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਕਾਰਪੋਰੇਸ਼ਨ ਵੱਲੋਂ ਵਿੱਢੀ ਇਸ ਮੁਹਿੰਮ ਤਹਿਤ ਅੱਜ ਕਸਬਾ ਸੁਰਸਿੰਘ ਦੇ ਡਿਫਾਲਟਰ ਕੇਸਾਂ 'ਤੇ ਛਾਪੇਮਾਰੀ ਕੀਤੀ ਗਈ। ਇੱਥੇ ਖਪਤਕਾਰਾਂ ਵੱਲ 40 ਲੱਖ ਰੁਪਏ ਦੀ ਡਿਫਾਲਟਰ ਰਾਸ਼ੀ ਬਕਾਇਆ ਸੀ, ਜਿਸ 'ਚੋਂ ਅੱਜ 2 ਲੱਖ 50 ਹਜ਼ਾਰ ਰੁਪਏ ਵਸੂਲ ਕਰ ਲਏ ਗਏ, ਜਦਕਿ ਬਾਕੀਆਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬਿੱਲ ਨਾ ਭਰਨ ਵਾਲੇ 27 ਖਪਤਕਾਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇ. ਈ. ਵਿਜੈ ਕੁਮਾਰ, ਜੇ. ਈ. ਦਿਲਬਾਗ ਸਿੰਘ, ਗਣੇਸ਼ ਚੰਦਰ, ਲਖਵਿੰਦਰ ਸਿੰਘ ਬੱਬੂ, ਤਰਸੇਮ ਸਿੰਘ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ।


Related News